ਬੀਜਾ, ਈਸੜੂ (ਬਿਪਨ, ਜ. ਬ.) - ਰੋਹਣੋਂ ਕਲਾਂ ਦੇ ਪਿੰਡ ਵਿਚ ਰਾਤ ਨੂੰ ਪਤਨੀ ਨੂੰ ਮਿਲਣ ਆਏ ਆਸ਼ਕ ਨੂੰ ਮਾਰ ਦੇਣ ਦੀ ਸੂਚਨਾ ਮਿਲੀ ਹੈ। ਇਹ ਘਟਨਾ ਪਿੰਡ ਰੋਹਣੋਂ ਕਲਾਂ ਦੇ ਸਦਰ ਥਾਣੇ ਦੀ ਹੈ। ਮਰਨ ਵਾਲੇ ਦੀ ਪਛਾਣ ਪਟਿਆਲਾ ਦੇ ਥਾਣਾ ਭਾਦਸੋਂ ਦੇ ਪਿੰਡ ਗੁੱਜਰਹੇੜੀ ਨਿਵਾਸੀ ਚਮਕੌਰ ਸਿੰਘ ਦੇ ਰੂਪ 'ਚ ਹੋਈ ਹੈ ਜਿਸ ਦੀ ਉਮਰ ਲਗਭਗ 22 ਸਾਲ ਦੱਸੀ ਜਾ ਰਹੀ ਹੈ।
ਘਟਨਾ ਸਮੇਂ ਚਮਕੌਰ ਦੇ ਨਾਲ ਹੀ ਮੌਜੂਦ ਉਸ ਦੇ ਦੋਸਤ ਸੰਦੀਪ ਸਿੰਘ ਦੀ ਸ਼ਿਕਾਇਤ 'ਤੇ ਸਦਰ ਥਾਣਾ ਪੁਲਸ ਨੇ ਔਰਤ ਦੇ ਪਤੀ ਮਨਪ੍ਰੀਤ ਸਿੰਘ ਅਤੇ ਉਸਦੇ ਦੋਸਤ ਜਤਿੰਦਰ ਸਿੰਘ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਦਿੱਤਾ ਹੈ। ਹੁਣ ਤਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਜਾਣਕਾਰੀ ਅਨੁਸਾਰ ਚਮਕੌਰ ਸਿੰਘ ਦੇ ਪਿਛਲੇ 7 ਮਹੀਨੇ ਤੋਂ ਮਨਪ੍ਰੀਤ ਦੀ ਪਤਨੀ ਦੇ ਨਾਲ ਨਾਜਾਇਜ਼ ਸਬੰਧ ਸਨ ਅਤੇ ਉਹ ਉਸ ਨੂੰ ਅਕਸਰ ਮਿਲਣ ਆਉਂਦਾ ਰਹਿੰਦਾ ਸੀ। ਸ਼ਨੀਵਾਰ ਦੀ ਰਾਤ ਨੂੰ ਵੀ ਚਮਕੌਰ ਮਨਪ੍ਰੀਤ ਦੀ ਗੈਰ ਮੌਜੂਦਗੀ ਵਿਚ ਉਸਦੇ ਘਰ ਆਇਆ ਇਸ ਦੌਰਾਨ ਮਨਪ੍ਰੀਤ ਘਰ ਆ ਗਿਆ। ਉਸਦਾ ਦੋਸਤ ਸੰਦੀਪ ਮੌਕੇ ਤੋਂ ਭੱਜ ਗਿਆ, ਜਦਕਿ ਚਮਕੌਰ ਨੂੰ ਮਨਪ੍ਰੀਤ ਅਤੇ ਉਸਦੇ ਦੋਸਤ ਜਤਿੰਦਰ ਨੇ ਫੜ ਲਿਆ। ਚਮਕੌਰ ਨੂੰ ਕਮਰੇ ਵਿਚ ਬੰਦ ਕਰਕੇ ਸੋਟੀਆਂ ਨਾਲ ਬੁਰੀ ਤਰ੍ਹਾਂ ਕੁੱਟਿਆ ਗਿਆ।
ਬਾਅਦ ਵਿਚ ਮਨਪ੍ਰੀਤ ਨੇ ਚਮਕੌਰ ਤੋਂ ਹੀ ਫੋਨ ਕਰਵਾ ਕੇ ਸੰਦੀਪ ਨੂੰ ਵਾਪਿਸ ਮੌਕੇ 'ਤੇ ਬੁਲਾਇਆ ਅਤੇ ਸੰਦੀਪ ਨੂੰ ਵੀ ਕੁੱਟਿਆ ਗਿਆ। ਇਸ ਤੋਂ ਬਾਅਦ ਚਮਕੌਰ ਦੀ ਬੁਰੀ ਹਾਲਤ ਕਰਕੇ ਉਸ ਨੂੰ ਸੰਦੀਪ ਦੇ ਹਵਾਲੇ ਕਰ ਦਿੱਤਾ ਗਿਆ। ਸੰਦੀਪ ਚਮਕੌਰ ਨੂੰ ਨਾਭਾ ਦੇ ਹਸਪਤਾਲ ਲੈ ਗਿਆ ਜਿਥੇ ਉਸ ਦੀ ਮੌਤ ਹੋ ਗਈ।
ਡੱਬੀ ਬਾਜ਼ਾਰ ਸਮੇਂ ਦੀ ਮਾਰ ਨਾਲ ਗੁਆ ਰਿਹੈ ਆਪਣੀ ਪਛਾਣ
NEXT STORY