ਲੰਡਨ— ਕਹਿੰਦੇ ਨੇ ਕਿ ਪੰਜਾਬੀ ਜਿੱਥੇ ਵੀ ਜਾਣ ਕੁੱਝ ਨਾ ਕੁੱਝ ਖਾਸ ਕਰਦੇ ਹਨ। ਉਨ੍ਹਾਂ ਦੀ ਇਸ ਵਿਲੱਖਣਤਾ ਤੇ ਖੂਬੀ ਕਾਰਨ ਉਹ ਵਿਦੇਸ਼ਾਂ 'ਚ ਵੀ ਸਫਲਤਾ ਦੇ ਝੰਡੇ ਗੱਡ ਰਹੇ ਹਨ। ਅਜਿਹਾ ਹੀ ਦੇਖਣ ਨੂੰ ਮਿਲਿਆ ਹੈ ਲੰਡਨ 'ਚ ਜਿੱਥੇ ਪੰਜਾਬੀ ਟਰੱਕ ਡਰਾਈਵਰ ਤੇ ਟੈਨਿਸ ਦੇ ਸ਼ੌਕੀਨ ਗੱਭਰੂ ਨੇ ਸ਼ਮਿੰਦਰ ਸਿੰਘ ਉਰਫ ਮੋਨੂੰ ਨੇ 1600 ਘੰਟਿਆਂ 'ਚ ਦੁਨੀਆਂ ਦੇ ਮਸ਼ਹੂਰ 'ਵਿੰਬਲਡਨ ਟੈਨਿਸ ਕੋਰਟ' ਦਾ ਮਾਡਲ ਤਿਆਰ ਕੀਤਾ ਹੈ।
WATCH: Wimbledon starts today and one tennis super fan has painstakingly constructed the world's first replica of Wimbledon's iconic Centre Court - from 12,000 TOOTHPICKS. Forklift truck driver Shaminder Singh, 31, of Coventry, started his project 10 months ago and has spent 40 hours a WEEK patiently cutting and gluing tens of thousands of toothpicks. And he finished just in time for the start of the famous tournament. Video: SWNS
Posted by Northampton Chronicle on Monday, July 3, 2017
ਇਹ ਸਭ ਉਸ ਨੇ 12,000 ਦੰਦ ਸਾਫ ਕਰਨ ਵਾਲੀਆਂ ਤੀਲੀਆਂ ਭਾਵ ਟੁੱਥਪਿਕਸ ਦੀ ਵਰਤੋਂ ਨਾਲ ਕੀਤਾ ਹੈ। ਇਹ ਵਿੰਬਲਡਨ ਦਾ ਇਸ ਤਰ੍ਹਾਂ ਦਾ ਪਹਿਲਾ ਮਾਡਲ ਹੈ।
ਸ਼ਮਿੰਦਰ ਪੰਜਾਬ ਦੇ ਕਪੂਰਥਲਾ ਜ਼ਿਲੇ ਦੇ ਪਿੰਡ ਭਾਣੋ ਕੀ ਦਾ ਜੰਮਪਲ ਹੈ ।
31 ਸਾਲਾ ਸ਼ਮਿੰਦਰ ਨੇ ਇਹ ਮਾਡਲ 10 ਮਹੀਨਿਆਂ 'ਚ ਤਿਆਰ ਕੀਤਾ ਹੈ, ਹਰ ਹਫਤੇ ਉਹ 40 ਘੰਟੇ ਇਸ ਮਾਡਲ ਨੂੰ ਤਿਆਰ ਕਰਨ ਲਈ ਲਾਉਂਦਾ ਸੀ। ਸ਼ਮਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਇਹ ਮਾਡਲ ਆਪਣੇ ਸੌਣ ਵਾਲੇ ਕਮਰੇ ਵਿੱਚ ਤਿਆਰ ਕੀਤਾ ਹੈ। ਇਸ ਮਾਡਲ ਵਿੱਚ ਦੁਨੀਆਂ ਦੇ ਮਸ਼ਹੂਰ 'ਟੈਨਿਸ ਕੋਰਟ' ਦੀ ਬਹੁਤ ਹੀ ਖੂਬਸੂਰਤ ਛੱਤ, ਬਾਲਕੋਨੀਆਂ, ਟੀਅਰਜ਼ ਅਤੇ ਪੌੜੀਆਂ ਤੋਂ ਇਲਾਵਾ ਰਾਇਲ ਬਾਕਸ ਵੀ ਦਿਖਾਇਆ ਗਿਆ ਹੈ। ਟੈਨਿਸ ਕੋਰਟ ਦੀ ਛੱਤ ਨੂੰ ਖੋਲ੍ਹਿਆ ਵੀ ਜਾ ਸਕਦਾ ਹੈ। ਕਵੈਂਟਰੀ ਦੇ ਵਸਨੀਕ ਸ਼ਮਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਨਿਰਧਾਰਤ ਸਮੇਂ ਵਿੱਚ ਇਸ ਨੂੰ ਪੂਰਾ ਕੀਤਾ ਹੈ।
ਜ਼ਿਕਰਯੋਗ ਹੈ ਕਿ 2015 'ਚ ਸ਼ਮਿੰਦਰ ਸਿੰਘ ਇਸ ਤੋਂ ਪਹਿਲਾਂ ਹੋਰ ਵੀ ਸਟੇਡੀਅਮਾਂ ਦੇ ਮਾਡਲ ਤਿਆਰ ਕਰਕੇ ਮਸ਼ਹੂਰ ਹੋ ਚੁੱਕਾ ਹੈ। ਸ਼ਮਿੰਦਰ ਸਿੰਘ ਨੇ ਕਿਹਾ ਕਿ ਉਸ ਨੇ 2015 'ਚ 600 ਟੁੱਥਪਿਕਸ ਦੀ ਵਰਤੋਂ ਨਾਲ 'ਓਲਡ ਟਰਾਫੋਰਡ ਸਟੇਡੀਅਮ' ਤਿਆਰ ਕੀਤਾ ਸੀ, ਜੋ ਉਸ ਨੇ ਆਸਟਰੇਲੀਅਨ ਕ੍ਰਿਕਿਟਰ ਸਵ.ਫਿਲੀਪ ਹੁਗੀਜ਼ ਦੀ ਯਾਦ 'ਚ ਬਣਾਇਆ ਸੀ।
ਉਸ ਨੇ ਕਿਹਾ ਕਿ ਉਹ ਬਹੁਤ ਖੁਸ਼ ਹੈ ਕਿ ਲੋਕਾਂ ਨੇ ਉਸ ਦੀ ਮਿਹਨਤ ਨੂੰ ਪਸੰਦ ਕੀਤਾ ਤੇ ਇੰਨਾ ਪਿਆਰ ਦਿੱਤਾ।
ਤਿੰਨ ਦਿਨਾਂ ਦੀ ਯਾਤਰਾ 'ਤੇ ਅੱਜ ਇਜ਼ਰਾਇਲ ਪਹੁੰਚਣਗੇ ਪੀ. ਐਮ. ਮੋਦੀ, ਇਹ ਹਨ ਪ੍ਰੋਗਰਾਮ
NEXT STORY