ਜਲੰਧਰ (ਸੁਧੀਰ)-ਰੱਬ ਨੇ ਤਾਂ ਸਿਰਫ ਇਨਸਾਨ ਬਣਾਇਆ ਪਰ ਦੁਨੀਆ ਨੇ ਪੈਸੇ ਵਾਲੇ ਨੂੰ ਅਮੀਰ ਤੇ ਬਿਨਾਂ ਪੈਸੇ ਵਾਲੇ ਨੂੰ ਗਰੀਬ ਦਾ ਨਾਂ ਦੇ ਦਿੱਤਾ ਅਤੇ ਗਰੀਬਾਂ ਨਾਲ ਤਾਂ ਪਹਿਲਾਂ ਤੋਂ ਹੀ ਮਾੜਾ ਵਰਤਾਓ ਕੀਤਾ ਜਾਂਦਾ ਰਿਹਾ ਹੈ ਅਤੇ ਅਮੀਰਾਂ ਵਲੋਂ ਗਰੀਬਾਂ ਨੂੰ ਆਪਣੇ ਪੈਰਾਂ ਹੇਠ ਕੁਚਲਣ ਦਾ ਰਿਵਾਜ਼ ਅੱਜ ਵੀ ਕਾਇਮ ਹੈ, ਜਿਸ ਦੀ ਤਾਜ਼ਾ ਮਿਸਾਲ ਜਲੰਧਰ ਦੇ ਇਕ ਹੋਟਲ 'ਚ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਪੈਸਿਆਂ ਦੇ ਹੰਕਾਰ 'ਚ ਇਕ ਔਰਤ ਨੇ ਵੇਟਰ ਨੂੰ ਥੱਪੜ ਮਾਰ ਦਿੱਤੀ ਅਤੇ ਉਸ ਦੀ ਰੱਜ ਕੇ ਬੇਇੱਜ਼ਤੀ ਕੀਤੀ।
ਜਾਣਕਾਰੀ ਮੁਤਾਬਕ ਸਥਾਨਕ ਬੀ. ਐੱਸ. ਐੱਫ. ਚੌਕ ਦੇ ਕੋਲ ਹੋਟਲ ਬੈਸਟ ਵੈਸਟਰਨ ਵਿਚ ਔਰਤ ਨੂੰ ਕੋਲਡ ਕੌਫੀ ਸਰਵ ਕਰਨ ਆਏ ਇਕ ਵੇਟਰ ਕੋਲੋਂ ਔਰਤ ਦੇ ਪਰਸ 'ਤੇ ਕੋਲਡ ਕੌਫੀ ਦੇ ਕੁਝ ਛਿੱਟੇ ਪੈ ਗਏ, ਜਿਸ ਤੋਂ ਬਾਅਦ ਔਰਤ ਨੇ ਆਪਣੇ ਪਰਸ ਦੀ ਕੀਮਤ ਡੇਢ ਲੱਖ ਦੱਸਦੇ ਹੋਏ ਰੁਪਏ ਦੀ ਮੰਗ ਕੀਤੀ।
ਰੁਪਏ ਨਾ ਦੇਣ 'ਤੇ ਔਰਤ ਨੇ ਹੋਟਲ ਦੇ ਵੇਟਰ ਦੇ ਮੂੰਹ 'ਤੇ ਥੱਪੜ ਮਾਰਿਆ। ਸੂਚਨਾ ਮਿਲਦੇ ਹੀ ਥਾਣਾ ਬਾਰਾਂਦਰੀ ਦੀ ਪੁਲਸ ਮੌਕੇ 'ਤੇ ਪੁੱਜੀ। ਵਾਰਦਾਤ ਦੀ ਵੀਡੀਓ ਫੁਟੇਜ ਹੋਟਲ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਹੋਟਲ ਦੇ ਮੈਨੇਜਰ ਰਾਕੇਸ਼ ਠਾਕੁਰ ਨੇ ਦੱਸਿਆ ਕਿ ਉਕਤ ਔਰਤ ਕੁਝ ਲੋਕਾਂ ਨਾਲ ਹੋਟਲ ਵਿਚ ਆਈ ਸੀ। ਵੇਟਰ ਨੇ ਔਰਤ ਦੇ ਪੈਰ ਫੜ੍ਹ ਕੇ ਮੁਆਫੀ ਮੰਗਣ ਦੀ ਕੋਸ਼ਿਸ਼ ਕੀਤੀ ਪਰ ਔਰਤ ਨੇ ਉਲਟਾ ਉਸਦੇ ਮੂੰਹ 'ਤੇ ਥੱਪੜ ਮਾਰ ਦਿੱਤਾ। ਦੂਜੇ ਪਾਸੇ ਔਰਤ ਨੇ ਵੀ ਸਟਾਫ ਖਿਲਾਫ ਪੁਲਸ ਨੂੰ ਸ਼ਿਕਾਇਤ ਕੀਤੀ ਹੈ। ਪੁਲਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਨਸ਼ੇ 'ਚ ਟੱਲੀ ਲੜਕੀ ਨੇ ਪਹਿਲਾਂ ਮਾਰੀ ਕਾਰ ਨੂੰ ਟੱਕਰ, ਫਿਰ ਕੀਤਾ ਕੁਝ ਅਜਿਹਾ ਕਿ... (ਦੇਖੋ ਤਸਵੀਰਾਂ)
NEXT STORY