ਫਰੀਦਕੋਟ (ਜਿੰਦਲ): ਬਜਾਖਾਨਾ ਰੋਡ ਜੈਤੋਂ ਵਿਖੇ ਮੰਗਲਵਾਰ ਦੀ ਚੜ੍ਹਦੀ ਸਵੇਰ ਇਕ ਬੱਸ ਅਤੇ ਕਾਰ ਦੀ ਭਿਆਨਕ ਟੱਕਰ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਮ੍ਰਿਤਕ ਨੌਜਾਵਾਨ ਦਾ ਧੜ ਉਸ ਦੇ ਸਿਰ ਤੋਂ ਵੱਖ ਹੋ ਗਿਆ। ਜਾਣਕਾਰੀ ਮੁਤਾਬਕ ਮੰਗਲਵਾਰ ਸਵੇਰੇ 5:30 ਵਜੇ ਬਾਜਾਖਾਨਾ ਰੋਡ 'ਤੇ ਸਥਿਤ ਹਿੰਮਤ ਪੈਲੇਸ ਦੇ ਨਜ਼ਦੀਕ ਇਕ ਪ੍ਰਾਈਵੇਟ ਬੱਸ ਜੈਤੋ ਤੋਂ ਚੰਡੀਗੜ੍ਹ ਵੱਲ ਜਾ ਰਹੀ ਸੀ। ਬੱਸ ਦੀ ਸਾਈਡ 'ਤੇ ਡੀਜ਼ਲ ਵਾਲੇ ਟੈਂਕ ਦੇ ਬਾਹਰ ਲੱਗਿਆ ਹੋਇਆ ਢੱਕਣ ਖੁੱਲ੍ਹਾ ਹੀ ਸੀ। ਇਹ ਢੱਕਣ ਕਾਰ ਨਾਲ ਬੁਰੀ ਤਰ੍ਹਾਂ ਨਾਲ ਟਕਰਾਅ ਗਿਆ ਅਤੇ ਕਾਰ ਦਾ ਸ਼ੀਸ਼ਾ ਤੋੜ ਕੇ ਡਰਾਈਵਿੰਗ ਕਰ ਰਹੇ ਜਸਕਰਨ ਸਿੰਘ (31) ਪੁੱਤਰ ਰਜਿੰਦਰ ਸਿੰਘ ਵਾਸੀ ਸੇਢਾ ਸਿੰਘ ਦੇ ਵੱਜਾ, ਜਿਸ ਕਾਰਨ ਉਸ ਦਾ ਸਿਰ ਧੜ ਤੋਂ ਵੱਖ ਹੋ ਗਿਆ। ਸਿਰ ਕਾਰ ਦੀ ਪਿਛਲੀ ਸੀਟ 'ਤੇ ਡਿੱਗ ਪਿਆ। ਜਸਕਰਨ ਸਿੰਘ ਆਪਣੇ ਭਰਾ ਗੁਰਸੇਵਕ ਸਿੰਘ ਨੂੰ ਜੈਤੋ ਵਿਖੇ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੀ ਬੱਸ 'ਤੇ ਚੜ੍ਹਾਉਣ ਲਈ ਜੈਤੋਂ ਵੱਲ ਆ ਰਿਹਾ ਸੀ। ਜੈਤੋਂ ਦੇ ਨਜ਼ਦੀਕ ਪਹੁੰਚਣ ਤੋਂ ਪਹਿਲਾਂ ਹੀ ਇਹ ਘਟਨਾ ਵਾਪਰ ਗਈ। ਜਸਕਰਨ ਸਿੰਘ (ਮ੍ਰਿਤਕ) ਦੇ ਇਕ ਚਾਰ ਸਾਲਾ ਲੜਕੀ ਹੈ। ਕਰੀਬ ਦੋ ਘੰਟਿਆਂ ਬਾਅਦ ਪੁਲਸ ਅਧਿਕਾਰੀ ਸਥਿਤੀ ਦਾ ਜਾਇਜ਼ਾ ਲੈਣ ਲਈ ਘਟਨਾ ਸਥਾਨ 'ਤੇ ਪੁੱਜੇ। ਇਸ ਘਟਨਾ ਨੂੰ ਦੇਖਦੇ ਹੀ ਨਜ਼ਦੀਕੀ ਪਿੰਡ ਸੇਢਾ ਸਿੰਘ ਵਾਲਾ, ਉਕੰਦਵਾਲਾ, ਰਾਊਵਾਲਾ, ਝੱਖੜਵਾਲਾ ਅਤੇ ਜੈਤੋ ਦੇ ਲੋਕ ਘਟਨਾ ਸਥਾਨ 'ਤੇ ਪਹੁੰਚ ਗਏ। ਇਕੱਠੇ ਹੋਏ ਲੋਕਾਂ ਨੇ ਇਨਸਾਫ਼ ਦੀ ਮੰਗ ਨੂੰ ਲੈ ਕੇ ਧਰਨਾ ਦਿੱਤਾ ਗਿਆ ਅਤੇ ਟ੍ਰੈÎਫ਼ਿਕ ਜਾਮ ਕਰ ਦਿੱਤਾ। ਬਾਅਦ ਵਿਚ ਜੈਤੋ ਵਿਖੇ ਚੌਂਕ ਨੰਬਰ ਤਿੰਨ ਵਿਖੇ ਧਰਨਾ ਲਾ ਕੇ ਚੱਕਾ ਜਾਮ ਕੀਤਾ। ਫ਼ਿਰ ਕੋਟਕਪੂਰਾ ਰੋਡ 'ਤੇ ਨਹਿਰ ਦੇ ਕੋਲ ਲੋਕਾਂ ਨੇ ਸੜਕ 'ਤੇ ਲੇਟ ਕੇ ਜਾਮ ਲਾ ਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ। ਘਟਨਾ ਸਥਾਨ 'ਤੇ ਇਕੱਠ ਹੋਏ ਲੋਕਾਂ ਨੂੰ ਡੀ. ਐੱਸ. ਪੀ. ਜੈਤੋ ਦਰਸ਼ਨ ਸਿੰਘ ਗਿੱਲ ਨੇ ਦੱਸਿਆ ਕਿ ਦੋਸ਼ੀਆ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਪਰ ਜੈਤੋਂ ਦੇ ਐੱਸ. ਐੱਚ. ਓ. ਸੁਖਮੰਦਰ ਸਿੰਘ ਵੱਲੋਂ ਪੱਤਰਕਾਰਾਂ ਨਾਲ ਦੁਰਵਿਵਹਾਰ ਕੀਤਾ ਅਤੇ ਇਸ ਸਬੰਧੀ ਜਾਣਕਾਰੀ ਅਤੇ ਬਾਈਟ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਖ਼ਬਰ ਲਿਖੇ ਜਾਣ ਤੱਕ ਲੋਕਾਂ ਵੱਲੋਂ ਧਰਨਾ, ਸੰਘਰਸ਼ ਅਤੇ ਜਾਮ ਦਾ ਸਿਲਸਿਲਾ ਜਾਰੀ ਸੀ।
ਨਾਬਾਲਗ ਲੜਕੀ ਨੂੰ ਅਗਵਾ ਕਰਨ ਤੇ ਗੈਂਗਰੇਪ ਦੇ ਮਾਮਲੇ 'ਚ 2 ਦੋਸ਼ੀ ਕਰਾਰ
NEXT STORY