ਕਪੂਰਥਲਾ, (ਭੂਸ਼ਣ, ਬੀ. ਐੱਨ. 539/11)- ਪੰਜਾਬ 'ਚ ਵੱਡੀ ਗਿਣਤੀ 'ਚ ਨੌਜਵਾਨਾਂ 'ਚ ਵਿਦੇਸ਼ ਜਾਣ ਦਾ ਸੁਪਨਾ ਹੈ। ਇਸ ਸੁਪਨੇ ਨੂੰ ਪੂਰਾ ਕਰਨ ਲਈ ਨੌਜਵਾਨਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਗਲਤ ਲੋਕਾਂ ਦੇ ਹੱਥੇ ਚੜ੍ਹ ਕੇ ਵਿਦੇਸ਼ ਜਾਣ ਦਾ ਕਦਮ ਨਹੀਂ ਉਠਾਉਣਾ ਚਾਹੀਦਾ। ਜਿਸ ਨਾਲ ਜਿਥੇ ਭਾਰੀ ਮਾਲੀ ਨੁਕਸਾਨ ਤਾਂ ਹੁੰਦਾ ਹੈ ਕਈ ਵਾਰ ਤਾਂ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ। ਇਸ ਲਈ ਸਾਨੂੰ ਵਿਦੇਸ਼ ਜਾਣ ਲਈ ਕਾਨੂੰਨੀ ਰਸਤਾ ਹੀ ਅਪਨਾਉਣਾ ਚਾਹੀਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਟੱਡੀ ਪਲੈਨੈਟ ਇਮੀਗ੍ਰੇੇਸ਼ਨ ਸਰਵਿਸ ਦੇ ਡਾਇਰਕੈਟਰ ਇੰਦਰਪਾਲ ਸਿੰਘ ਮਠੌਣ ਨੇ ਕੀਤਾ। ਉਨ੍ਹਾਂ ਕਿਹਾ ਕਿ ਕੈਨੇਡਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ 'ਚ ਉਚੇਰੀ ਸਿੱਖਿਆ, ਬਿਜ਼ਨੈੱਸ ਕਰਨ ਅਤੇ ਪਰਮਾਨੈਂਟ ਪੀ. ਆਰ. ਲਈ ਕਈ ਕਾਨੂੰਨੀ ਰਸਤੇ ਹਨ। ਉਨ੍ਹਾਂ ਕਿਹਾ ਕਿ ਸਟੱਡੀ ਪਲੈਨੈਟ ਸਰਕਾਰ ਵਲੋਂ ਮਾਨਤਾ ਪ੍ਰਾਪਤ ਆਧਾਰ ਹੈ, ਜੋ ਕਿ ਪਿਛਲੇ 10 ਸਾਲਾਂ ਤੋਂ ਵਿਦਿਆਰਥੀਆਂ ਨੂੰ ਵਿਦੇਸ਼ਾਂ 'ਚ ਉਚ ਸਿੱਖਿਆ 'ਚ ਭੇਜ ਰਿਹਾ ਹੈ।
7.45 ਲੱਖ ਮਿਲੀਲੀਟਰ ਨਾਜਾਇਜ਼ ਸ਼ਰਾਬ ਤੇ 6465 ਲਿਟਰ ਲਾਹਣ ਬਰਾਮਦ
NEXT STORY