ਗੈਂਗਸਟਰ ਨੇ ਬਾਜ਼ਾਰ 'ਚ ਸ਼ਰੇਆਮ ਗੋਲੀਆਂ ਨਾਲ ਭੁੰਨਿਆ ਦੋਸਤ, ਲਲਕਾਰੇ ਮਾਰਦੇ ਲਾਸ਼ 'ਤੇ ਪਾਇਆ ਭੰਗੜਾ (ਤਸਵੀਰਾਂ)

You Are HerePunjab
Friday, February 17, 2017-10:12 AM

ਸੰਗਰੂਰ (ਵਸ਼ਿਸ਼ਟ) : ਇੱਥੋਂ ਦੇ ਲੋਂਗੋਵਾਲ 'ਚ ਵੀਰਵਾਰ ਸਵੇਰੇ ਉਸ ਸਮੇਂ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਜ਼ਮਾਨਤ 'ਤੇ ਜੇਲ 'ਚੋਂ ਬਾਹਰ ਆਏ ਇਕ ਗੈਂਗਸਟਰ ਨੇ ਆਪਣੇ ਸਾਥੀਆਂ ਸਮੇਤ ਬਾਜ਼ਾਰ 'ਚ ਦਿਨ-ਦਿਹਾੜੇ ਸ਼ਰੇਆਮ ਆਪਣੇ ਹੀ ਦੋਸਤ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਸਿਰਫ ਇੰਨਾ ਹੀ ਨਹੀਂ, ਦੋਸਤ ਦਾ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਗੈਂਗਸਟਰ ਉੱਚੀ-ਉੱਚੀ ਲਲਕਾਰੇ ਮਾਰੇ ਅਤੇ ਮ੍ਰਿਤਕ ਦੀ ਲਾਸ਼ 'ਤੇ ਭੰਗੜਾ ਪਾਉਂਦੇ ਹੋਏ ਸਾਥੀਆਂ ਸਮੇਤ ਫਰਾਰ ਹੋ ਗਿਆ। ਚਿੱਟੇ ਦਿਨ ਗੁੰਡਾਗਰਦੀ ਦਾ ਅਜਿਹਾ ਨਾਚ ਦੇਖ ਲੋਕਾਂ ਦੇ ਸਾਹ ਸੁੱਕ ਗਏ ਅਤੇ ਸਹਿਮੇ ਹੋਏ ਲੋਕਾਂ ਨੇ ਬਾਜ਼ਾਰ ਬੰਦ ਕਰ ਦਿੱਤਾ। ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਕਤ ਗੈਂਗਸਟਰ ਨੇ ਆਪਣੇ ਸਾਥੀਆਂ ਸਮੇਤ ਉਨ੍ਹਾਂ ਦੇ ਪੁੱਤਰ ਹਰਦੇਵ ਸਿੰਘ (25) ਵਾਸੀ ਰੰਧਾਵਾ ਬੱਤੀ ਲੋਂਗੋਵਾਲ ਨੂੰ ਸ਼ਰੇਆਮ 4 ਗੋਲੀਆਂ ਮਾਰੀਆਂ, ਜਿਨ੍ਹਾਂ 'ਚੋਂ ਇਕ ਗੋਲੀ ਉਸ ਦੇ ਸਿਰ, ਇਕ ਮੂੰਹ 'ਚ, ਇਕ ਚਿਹਰੇ 'ਤੇ ਅਤੇ ਇਕ ਸਾਈਡ 'ਤੇ ਲੱਗੀ, ਜਿਸ ਤੋਂ ਬਾਅਦ ਮੌਕੇ 'ਤੇ ਹੀ ਹਰਦੇਵ ਸਿੰਘ ਨੇ ਦਮ ਤੋੜ ਦਿੱਤਾ। ਮ੍ਰਿਤਕ ਨੌਜਵਾਨ ਦੇ ਪਿਤਾ ਦਾ ਕਹਿਣਾ ਹੈ ਕਿ ਪੁਰਾਣੀ ਰੰਜਿਸ਼ ਦੇ ਚੱਲਦਿਆਂ ਗੈਂਗਸਟਰ ਨੇ ਉਨ੍ਹਾਂ ਦੇ ਬੇਟੇ ਦਾ ਕਤਲ ਕਰ ਦਿੱਤਾ ਅਤੇ ਫਿਰ ਸ਼ਰੇਆਮ ਧਮਕੀਆਂ ਦਿੰਦੇ ਹੋਏ ਘਟਨਾ ਵਾਲੇ ਸਥਾਨ ਤੋਂ ਫਰਾਰ ਹੋ ਗਿਆ। ਫਿਲਹਾਲ ਘਟਨਾ ਸਥਾਨ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਅਤੇ ਮਾਮਲੇ ਦੀ ਜਾਂਚ 'ਚ ਲੱਗ ਗਈ ਹੈ।

About The Author

Babita Marhas

Babita Marhas is News Editor at Jagbani.

!-- -->