ਪੋਜੇਵਾਲ/ਸੜੋਆ (ਕਟਾਰੀਆ/ਕਿਰਨ) - ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਬਣੀ 7-8 ਸਾਲ ਪਹਿਲਾਂ ਪੋਜੇਵਾਲ-ਬਲਾਚੌਰ ਸੜਕ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ ਪਰ ਹੁਣ ਇਸ ਦੀ ਹਾਲਤ ਹੋਰ ਵੀ ਜ਼ਿਆਦਾ ਖਸਤਾ ਹੋ ਗਈ ਹੈ, ਜਿਸ ਕਾਰਨ ਇੱਥੋਂ ਦੀ ਲੰਘਣ ਵਾਲੇ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਸੜਕ ਬਲਾਚੌਰ ਤੋਂ ਪੋਜੇਵਾਲ ਤੱਕ ਬਣਾ ਦਿੱਤੀ ਪਰ ਲੋਕਾਂ ਦਾ ਕਹਿਣਾ ਹੈ ਕਿ ਪੋਜੇਵਾਲ ਤੋਂ ਨੈਣਵਾਂ ਤੱਕ ਕਿਉਂ ਨਹੀਂ ਬਣਾਈ। ਪੋਜੇਵਾਲ ਤੋਂ ਨੈਣਵਾਂ ਕਰੀਬ 7-8 ਕਿਲੋਮੀਟਰ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸੜਕ ਥਾਂ-ਥਾਂ ਤੋਂ ਟੁੱਟੀ ਹੋਈ ਹੈ ਤੇ ਟੋਏ ਪਏ ਹਨ, ਜਿਸ ਕਾਰਨ ਰਾਹਗੀਰ ਇਨ੍ਹਾਂ ਟੋਇਆਂ 'ਚ ਡਿੱਗ ਕੇ ਸੱਟਾ ਲਵਾ ਚੁੱਕੇ ਹਨ। ਇਸ 7 ਕਿਲੋਮੀਟਰ ਦੇ ਟੋਟੇ ਲਈ ਸਰਕਾਰ ਕੋਲ ਗ੍ਰਾਂਟ ਮੁੱਕ ਗਈ ਹੈ ਜਾਂ ਕੋਈ ਸਿਆਸੀ ਏਜੰਡਾ ਬਣ ਗਿਆ ਹੈ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੋਜੇਵਾਲ ਤੋਂ ਨੈਣਵਾਂ ਨੂੰ ਜਾਂਦੀ ਸੜਕ ਦਾ ਸੁਧਾਰ ਕੀਤਾ ਜਾਵੇ। ਜਦੋਂ ਇਸ ਸਬੰਧੀ ਐਕਸੀਅਨ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਖੇਤਾਂ 'ਚ ਸੁੱਕੀ ਫਸਲ ਨੂੰ ਇਕ ਚੰਗਿਆੜੀ ਵੀ ਕਰ ਸਕਦੀ ਹੈ ਤਬਾਹ
NEXT STORY