ਤਪਾ ਮੰਡੀ (ਸ਼ਾਮ, ਗਰਗ)- ਬਾਜ਼ੀਗਰ ਬਸਤੀ ਦੇ ਵਾਰਡ ਨੰਬਰ 11 ਦੀ ਗਲੀ ਨੰਬਰ 2 'ਚ ਲੋਕ ਬੁਨਿਆਦੀ ਸਹੂਲਤਾਂ ਨਾ ਮਿਲਣ ਕਾਰਨ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੋਘਾ ਸਿੰਘ, ਸੁਖਦੀਪ ਕੌਰ, ਸ਼ੀਲਾ ਰਾਣੀ, ਨਿਰੰਜਨ ਸਿੰਘ, ਸੁਖਵਿੰਦਰ ਕੌਰ, ਸੀਮਾ ਰਾਣੀ ਆਦਿ ਦਾ ਕਹਿਣਾ ਹੈ ਕਿ ਗਲੀ 'ਚ ਲੰਬੇ ਸਮੇਂ ਤੋਂ ਸੀਵਰੇਜ ਪਾਈਪਾਂ, ਫਰਸ਼, ਨਾਲੀਆਂ ਨਾ ਹੋਣ ਕਾਰਨ ਉਨ੍ਹਾਂ ਦਾ ਜਿਊਣਾ ਦੁਭਰ ਹੋ ਗਿਆ ਹੈ। ਇਸ ਸਬੰਧੀ ਵਾਰ-ਵਾਰ ਬੇਨਤੀ ਕੀਤੇ ਜਾਣ ਬਾਵਜੂਦ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ।
ਇਸ ਸਬੰਧੀ ਜਦੋਂ ਵਾਰਡ ਦੇ ਕੌਂਸਲਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਵਾਰ-ਵਾਰ ਸੰਪਰਕ ਕਰਨ 'ਤੇ ਵੀ ਉਨ੍ਹਾਂ ਮੋਬਾਇਲ ਨਹੀਂ ਚੁਕਿਆ। ਕਾਰਜਸਾਧਕ ਅਫਸਰ ਸੁਖਦੀਪ ਕੰਬੋਜ ਦਾ ਕਹਿਣਾ ਹੈ ਕਿ ਇਨ੍ਹਾਂ ਸਸੱਸਿਆਵਾਂ ਸਬੰਧੀ ਉਨ੍ਹਾਂ ਦੇ ਧਿਆਨ 'ਚ ਕਦੇ ਵੀ ਨਹੀਂ ਲਿਆਂਦਾ ਗਿਆ। ਸੀਵਰੇਜ ਪਾਉਣ ਸਬੰਧੀ ਮਾਮਲਾ ਸੀਵਰੇਜ ਬੋਰਡ ਦੇ ਧਿਆਨ 'ਚ ਲਿਆ ਕੇ ਜਲਦੀ ਹੱਲ ਕਰਵਾਇਆ ਜਾਵੇਗਾ।
ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਏ
NEXT STORY