ਜਲੰਧਰ — ਜੇਕਰ ਬਾਥਰੂਮ 'ਚੋ ਬਦਬੂ ਆ ਰਹੀ ਹੋਵੇ ਅਤੇ ਘਰ ਕੋਈ ਮਹਿਮਾਨ ਆ ਜਾਵੇ ਤਾਂ ਬਹੁਤ ਹੀ ਸ਼ਰਮਿੰਦਗੀ ਹੁੰਦੀ ਹੈ। ਬਾਜ਼ਾਰ 'ਚ ਅੱਜਕੱਲ੍ਹ ਬਹੁਤ ਸਾਰੀਆਂ ਚੀਜ਼ਾ ਮਿਲ ਰਹੀਆਂ ਹਨ ਜਿਨ੍ਹਾਂ ਦੇ ਇਸਤੇਮਾਲ ਦੇ ਨਾਲ ਇਹ ਬਦਬੂ ਦੂਰ ਹੋ ਸਕਦੀ ਹੈ। ਇਹ ਸਮਾਨ ਬਹੁਤ ਮਹਿੰਗਾ ਵੀ ਹੁੰਦਾ ਹੈ ਅਤੇ ਇਸ ਦੇ ਕਈ ਨੁਕਸਾਨ ਵੀ ਹੁੰਦੇ ਹਨ। ਕਈ ਲੋਕਾਂ ਨੂੰ ਇਸ ਦੀ ਵਰਤੋਂ ਦੇ ਨਾਲ ਇੰਨਫੈਕਸ਼ਨ ਵੀ ਹੋ ਜਾਂਦਾ ਹੈ। ਇਸ ਲਈ ਘਰੇਲੂ ਚੀਜ਼ਾ ਦਾ ਇਸਤੇਮਾਲ ਹਮੇਸ਼ਾ ਫਾਇਦੇਮੰਦ ਰਹਿੰਦਾ ਹੈ। ਇਨ੍ਹਾਂ ਘਰੇਲੂ ਚੀਜ਼ਾ ਦਾ ਇਸਤੇਮਾਲ ਕਰਕੇ ਦੇਖੋ।
1. ਨਿੰਬੂ ਦਾ ਰਸ — ਨਿੰਬੂ ਹਰ ਕਿਸੇ ਦੀ ਰਸੌਈ 'ਚ ਮੌਜੂਦ ਹੁੰਦਾ ਹੈ। ਇਸ ਦੇ ਰਸ ਨੂੰ ਬਾਥਰੂਮ 'ਚ ਛਿੜਕ ਦਿਓ ਅਤੇ ਬਾਥਰੂਮ ਬੰਦ ਕਰ ਦਿਓ। ਕੁਝ ਦੇਰ ਬਾਅਦ ਪਾਣੀ ਅਤੇ ਸਰਫ ਨਾਲ ਧੋ ਦਿਓ। ਬਦਬੂ ਚਲੀ ਜਾਵੇਗੀ।
2. ਬੇਕਿੰਗ ਸੋਡਾ — ਜ਼ਿਆਦਾ ਮਾਤਰਾ 'ਚ ਬੇਕਿੰਗ ਸੋਡਾ ਲੈ ਕੇ ਇਕ ਬਾਲਟੀ 'ਚ ਘੋਲ ਲਓ ਅਤੇ ਬਾਥਰੂਮ 'ਚ ਫੈਲਾ ਦਿਓ। ਥੋੜ੍ਹੀ ਦੇਰ ਬਾਅਦ ਬਾਥਰਮੂ ਪਾਣੀ ਨਾਲ ਧੋ ਦਿਓ।
3. ਸਿਰਕਾ — ਇਸ ਲਈ ਕਾਲੇ ਸਿਰਕੇ ਦਾ ਵੀ ਇਸਤੇਮਾਲ ਕਰ ਸਕਦੇ ਹੋ। ਸਿਰਕਾ ਅਤੇ ਪਾਣੀ ਮਿਲਾ ਕੇ ਬਾਥਰਮੂ 'ਚ ਫੈਲਾ ਦਿਓ ਅਤੇ ਬਾਥਰੂਮ ਧੋ ਲਓ। ਇਸ ਨਾਲ ਬਾਥਰੂਮ ਵਧੀਆ ਸਾਫ ਤਾਂ ਹੋਵੇਗਾ ਹੀ ਤਾਜ਼ੇ ਪਨ ਦਾ ਅਹਿਸਾਸ ਵੀ ਹੋਵੇਗਾ।
4. ਸਾਬਣ ਦਾ ਪਾਣੀ — ਬਾਥਰੂਮ ਨੂੰ ਡਿਟਰਜੈਂਟ ਪਾਊਡਰ ਅਤੇ ਪਾਣੀ ਨਾਲ ਧੋਵੋ ਅਤੇ ਇਸ ਤਰ੍ਹਾਂ ਹਫਤੇ 'ਚ ਦੋ ਵਾਰ ਜ਼ਰੂਰ ਕਰੋ। ਇਸ ਬਦਬੂ ਤਾਂ ਘੱਟ ਹੋਵੇਗੀ ਹੀ ਬਾਥਰੂਮ ਚਮਕ ਵੀ ਜਾਵੇਗਾ।