ਸੁਲਤਾਨਪੁਰ ਲੋਧੀ, (ਜ. ਬ.)- ਸੁਲਤਾਨਪੁਰ ਲੋਧੀ-ਕਪੂਰਥਲਾ ਰੇਲਵੇ ਮਾਰਗ 'ਤੇ ਅੱਜ ਪਿੰਡ ਚੱਕ ਕੋਟਲਾ ਦੇ ਨਜ਼ਦੀਕ ਬਣ ਰਹੇ ਅੰਡਰਬ੍ਰਿਜ 'ਤੇ ਇਕ ਵਿਅਕਤੀ ਦੀ ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੇਲਵੇ ਸਟੇਸ਼ਨ ਸੁਲਤਾਨਪੁਰ ਲੋਧੀ ਦੇ ਸੁਪਰਡੈਂਟ ਨਰੇਸ਼ ਬਹਿਲ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ ਸਾਢੇ 7 ਵਜੇ ਮੈਨੂੰ ਸਾਡੇ ਰੇਲਵੇ ਦੇ ਸਫਾਈ ਸੇਵਕ ਰਾਮਦਾਸ ਨੇ ਫੋਨ 'ਤੇ ਦੱਸਿਆ ਕਿ ਸੁਲਤਾਨਪੁਰ ਲੋਧੀ-ਕਪੂਰਥਲਾ ਰੇਲਵੇ ਲਾਈਨ 'ਤੇ ਪਿੰਡ ਡਡਵਿੰਡੀ ਤੋਂ ਪਹਿਲਾਂ ਗੇਟ ਨੰਬਰ. ਸੀ.-46 ਦੇ ਨਜ਼ਦੀਕ ਇਕ ਵਿਅਕਤੀ ਦੀ ਰੇਲਵੇ ਲਾਈਨ 'ਤੇ ਲਾਸ਼ ਪਈ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਤੁਰੰਤ ਜੀ. ਆਰ. ਪੀ. ਨੂੰ ਮੀਮੋ ਦੇ ਕੇ ਭੇਜਿਆ, ਜਿਸ 'ਤੇ ਜੀ. ਆਰ. ਪੀ. ਨੇ ਮੌਕੇ ਵਾਲੀ ਥਾਂ 'ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਤੁਰੰਤ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜਿਆ। ਮ੍ਰਿਤਕ ਦੀ ਸ਼ਨਾਖਤ ਜ਼ੈਲ ਸਿੰਘ ਵਾਸੀ ਪਿੰਡ ਕਾਲੇਵਾਲ ਦੇ ਰੂਪ 'ਚ ਹੋਈ ਹੈ ਤੇ ਜੋ ਰੇਲਵੇ ਅੰਡਰ ਬ੍ਰਿਜ ਦੇ ਠੇਕੇਦਾਰ ਦੇ ਕੋਲ ਚੌਕੀਦਾਰ ਦੇ ਤੌਰ 'ਤੇ ਕੰਮ ਕਰਦਾ ਸੀ। ਸੰਭਾਵਨਾ ਮੁਤਾਬਕ ਮ੍ਰਿਤਕ ਜ਼ੈਲ ਸਿੰਘ ਦੀ ਰੇਲ ਲਾਈਨ ਪਾਰ ਕਰਨ ਸਮੇਂ ਕਿਸੇ ਰੇਲ ਗੱਡੀ ਦੀ ਲਪੇਟ 'ਚ ਆਉਣ ਕਾਰਨ ਮੌਤ ਹੋਈ ਹੈ। ਘਟਨਾ ਸਬੰਧੀ ਜਾਣਕਾਰੀ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੂੰ ਦੇ ਦਿੱਤੀ ਗਈ ਹੈ।
100 ਗ੍ਰਾਮ ਨਸ਼ੀਲੇ ਪਾਊਡਰ ਸਮੇਤ 2 ਔਰਤਾਂ ਸਣੇ 5 ਗ੍ਰਿਫਤਾਰ
NEXT STORY