ਸਿਰਫ 10-12 ਦਿਨ ਪਹਿਲਾਂ ਇੰਡੀਗੋ ਨੇ ਜਦੋਂ ਐਲਾਨ ਕੀਤਾ ਸੀ ਕਿ ਉਹ ਦਸੰਬਰ 'ਚ ਰੋਜ਼ਾਨਾ 1000 ਉਡਾਣਾਂ ਦਾ ਟੀਚਾ ਹਾਸਿਲ ਕਰ ਲਵੇਗੀ ਤਾਂ ਉਸ ਦੇ ਹੌਸਲੇ ਆਸਮਾਨ ਤਕ ਪਹੁੰਚ ਗਏ ਸਨ। ਏਅਰਲਾਈਨ ਦੀ ਇਸ ਟਿੱਪਣੀ ਨਾਲ ਇਕ ਤਿਉਹਾਰੀ ਜਿਹਾ ਮਾਹੌਲ ਬਣ ਗਿਆ ਸੀ ਅਤੇ ਇਸ ਦੀ ਹਰੇਕ ਉਡਾਣ 'ਲੱਖਾਂ ਲੋਕਾਂ ਲਈ ਆਪਣੇ ਸੁਪਨਿਆਂ ਦਾ ਪਿੱਛਾ ਕਰਨ ਲਈ ਇਕ ਮੌਕੇ' ਦੀ ਪ੍ਰਤੀਨਿਧਤਾ ਕਰਦੀ ਸੀ।
ਦੋ ਦਿਨਾਂ ਬਾਅਦ ਹੀ ਕਹਾਣੀ ਕੁਝ ਵੱਖਰੀ ਸੀ ਅਤੇ ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਗਾਹਕ-ਮਿੱਤਰ ਸੰਗਠਨ ਦੀ ਆਪਣੀ ਦਿੱਖ ਨੂੰ ਬਚਾਉਣ ਲਈ ਸਭ ਤੋਂ ਵੱਡੀ ਲੜਾਈ ਲੜ ਰਹੀ ਸੀ। ਇਹ ਉਦੋਂ ਹੋਇਆ, ਜਦੋਂ ਇਸ ਦੇ ਕਰਮਚਾਰੀਆਂ ਵਲੋਂ ਇਕ ਬਜ਼ੁਰਗ ਯਾਤਰੀ ਨੂੰ ਕੁੱਟਣ ਦੇ ਚਿੱਤਰ ਵਾਇਰਲ ਹੋ ਗਏ। ਜਿਥੇ ਇਸ ਦੇ ਕੁਝ ਕਰਮਚਾਰੀਆਂ ਦੇ ਬੁਰੇ ਵਤੀਰੇ ਕਾਰਨ ਪੂਰੀ ਏਅਰਲਾਈਨ ਦੀ ਦਿੱਖ ਨੂੰ ਤਾਰ-ਤਾਰ ਕਰਨਾ ਨਿਸ਼ਚਿਤ ਤੌਰ 'ਤੇ ਉਚਿਤ ਨਹੀਂ ਹੈ, ਉਥੇ ਹੀ ਇਹ ਵੀ ਸੱਚ ਹੈ ਕਿ ਇੰਡੀਗੋ ਨੇ ਸ਼ੁਰੂ ਵਿਚ ਇਸ ਘਟਨਾ 'ਤੇ ਹੋਣ ਵਾਲੀਆਂ ਪ੍ਰਤੀਕਿਰਿਆਵਾਂ ਦਾ ਸਹੀ ਤੌਰ 'ਤੇ ਅੰਦਾਜ਼ਾ ਨਹੀਂ ਲਾਇਆ ਸੀ। ਚਿੱਤਰ ਵਾਇਰਲ ਹੋਣ ਤੋਂ ਬਾਅਦ ਘਟਨਾ ਬਾਰੇ ਬਿਆਨ ਜਾਰੀ ਕਰਨ ਤੋਂ ਪਹਿਲਾਂ ਇਸ ਨੇ ਪੂਰੀ ਤਰ੍ਹਾਂ ਚੁੱਪ ਧਾਰੀ ਹੋਈ ਸੀ। ਇਹ ਸਮਝ ਨਹੀਂ ਆਇਆ ਕਿ ਦੋਸ਼ੀ ਸਟਾਫ ਨੂੰ ਮੁਅੱਤਲ ਕਰਨ ਤੋਂ ਪਹਿਲਾਂ ਕਿਸ ਕਾਰਨ ਏਅਰਲਾਈਨ ਨੇ ਲੋਕਾਂ ਦੇ ਗੁੱਸੇ ਦੀ ਉਡੀਕ ਕੀਤੀ।
ਇੰਡੀਗੋ ਨੂੰ ਆਪਣੇ ਮਨੁੱਖੀ ਸੋਮਿਆਂ (ਐੱਚ. ਆਰ.) ਅਤੇ ਟ੍ਰੇਨਿੰਗ ਮੈਨੁਅਲ ਨੂੰ ਰਿਫ੍ਰੈੱਸ਼ ਕਰਨ ਦੀ ਲੋੜ ਹੈ ਤਾਂ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ। ਸ਼ੁਰੂ 'ਚ ਇਸ ਨੂੰ ਆਪਣੀਆਂ ਕ੍ਰਾਈਸਿਸ ਰਿਸਪੌਂਸ ਸਮਰੱਥਤਾਵਾਂ ਨੂੰ ਆਡਿਟ ਕਰਨਾ ਚਾਹੀਦਾ ਹੈ ਕਿਉਂਕਿ ਸਪੱਸ਼ਟ ਤੌਰ 'ਤੇ ਅਜਿਹਾ ਦਿਖਾਈ ਦਿੰਦਾ ਹੈ ਕਿ ਇਸ ਦਾ ਸਟਾਫ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਮਚੇ ਤੂਫਾਨ ਨਾਲ ਨਜਿੱਠਣ ਲਈ ਤਿਆਰ ਨਹੀਂ ਸੀ। ਇਹ ਕਿਸੇ ਵੀ ਕੰਪਨੀ ਲਈ ਮਹੱਤਵਪੂਰਨ ਹੈ ਕਿ ਉਹ ਆਪਣੇ ਕਰਮਚਾਰੀਆਂ ਨੂੰ ਕਿਸੇ ਵੀ ਸੰਕਟ ਨਾਲ ਬਿਹਤਰੀਨ ਢੰਗ ਨਾਲ ਨਜਿੱਠਣ ਲਈ ਸੰਭਾਵਿਤ ਸੰਕਟ ਸਥਿਤੀ 'ਚੋਂ ਲੰਘਾਵੇ। ਮੁੱਦੇ 'ਤੇ ਪਹਿਲਾਂ ਹੀ ਰਾਏ ਬਣਾ ਲੈਣ ਲਈ ਬਾਹਰੀ ਦੁਨੀਆ ਨੂੰ ਕੋਸਣ ਨਾਲ ਕੋਈ ਮਦਦ ਨਹੀਂ ਮਿਲੇਗੀ ਕਿਉਂਕਿ ਪ੍ਰਸੈਪਸ਼ਨ ਮੈਨੇਜਮੈਂਟ ਕਿਸੇ ਵੀ ਖਪਤਕਾਰ ਕੇਂਦ੍ਰਿਤ ਉਦਯੋਗ ਲਈ ਟ੍ਰੇਨਿੰਗ ਮੈਨੁਅਲ ਦਾ ਇਕ ਅਨਿੱਖੜਵਾਂ ਅੰਗ ਹੈ।
ਦੂਜਾ ਕੰਮ ਹੈ, ਇਸ ਦੇ ਕਰਮਚਾਰੀਆਂ ਨੂੰ ਸਾਫਟ ਸਕਿੱਲਜ਼ ਦਾ ਜਾਣਕਾਰ ਬਣਾਉਣਾ, ਜੋ ਕੰਮ ਵਾਲੀ ਥਾਂ 'ਤੇ ਸਫਲਤਾ ਲਈ ਅਤਿਅੰਤ ਮਹੱਤਵਪੂਰਨ ਹੈ। ਕੋਈ ਵੀ ਕੰਪਨੀ ਅੱਜ ਇਕ ਅਜਿਹੀ ਦੁਨੀਆ 'ਚ ਨਹੀਂ ਰਹਿੰਦੀ, ਜਿਥੇ ਜ਼ਿਆਦਾਤਰ ਨੌਕਰੀਆਂ 'ਚ ਸਫਲਤਾ ਲਈ ਤਕਨੀਕੀ ਕੌਸ਼ਲ ਅਤਿਅੰਤ ਮਹੱਤਵਪੂਰਨ ਤੱਤ ਹੈ। ਇਸ ਦੀ ਬਜਾਏ ਸਾਫਟ ਸਕਿੱਲਜ਼, ਜਿਨ੍ਹਾਂ ਨੂੰ ਆਮ ਤੌਰ 'ਤੇ ਹੋਰਨਾਂ ਲੋਕਾਂ ਦੇ ਨਾਲ ਚੰਗੀ ਤਰ੍ਹਾਂ ਕੰਮ ਕਰਨ ਲਈ ਲੋੜੀਂਦੇ ਨਿੱਜੀ ਵਤੀਰੇ ਦੇ ਤੌਰ 'ਤੇ ਪ੍ਰਭਾਸ਼ਿਤ ਕੀਤਾ ਜਾਂਦਾ ਹੈ, ਸਭ ਤੋਂ ਪਹਿਲਾਂ ਆਉਂਦੇ ਹਨ। ਜਿਥੋਂ ਤਕ ਮੁਸ਼ਕਿਲ ਗਾਹਕਾਂ ਨਾਲ ਨਜਿੱਠਣ ਦੀ ਗੱਲ ਹੈ, ਆਪਣੇ ਅਨੁਮਾਨਾਂ ਤਕ ਛਾਲ ਮਾਰਨ ਦੀ ਬਜਾਏ ਧੀਰਜ ਨਾਲ ਸੁਣਨਾ ਹਮੇਸ਼ਾ ਮਹੱਤਵਪੂਰਨ ਹੁੰਦਾ ਹੈ।
ਤੀਜਾ ਹੈ, ਤਣਾਅ ਨਾਲ ਨਜਿੱਠਣ 'ਚ ਕਰਮਚਾਰੀਆਂ ਦੀ ਮਦਦ ਕਰਨਾ। ਹਰੇਕ ਕਰਮਚਾਰੀ ਨੂੰ ਕਿਸੇ ਸੀਮਾ ਰੇਖਾ ਤਕ ਪਹੁੰਚਣ ਦੀ ਚੁਣੌਤੀ ਨਾਲ ਨਜਿੱਠਣਾ ਪੈਂਦਾ ਹੈ ਪਰ ਜਦੋਂ ਕੰਮ ਦਾ ਤਣਾਅ ਅਤਿਅੰਤ ਗੰਭੀਰ ਬਣ ਜਾਂਦਾ ਹੈ ਤਾਂ ਇਹ ਸਰੀਰਕ ਅਤੇ ਮਾਨਸਿਕ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਇਕ ਕਰਮਚਾਰੀ ਸਹਿਯੋਗ ਪ੍ਰੋਗਰਾਮ ਦੇ ਤਹਿਤ ਤਣਾਅ ਪ੍ਰਬੰਧਨ ਸ੍ਰੋਤ ਮੁਹੱਈਆ ਹੋਣਾ ਲਾਹੇਵੰਦ ਹੁੰਦਾ ਹੈ, ਜਿਸ 'ਚ ਆਨਲਾਈਨ ਜਾਣਕਾਰੀ ਅਤੇ ਕੌਂਸਲਿੰਗ ਸ਼ਾਮਿਲ ਹੁੰਦੀ ਹੈ।
ਤਣਾਅ ਮੈਨੇਜਮੈਂਟ ਦੀ ਵਿਸ਼ੇਸ਼ ਤੌਰ 'ਤੇ ਏਅਰਲਾਈਨਜ਼ ਲਈ ਜ਼ਰੂਰਤ ਹੁੰਦੀ ਹੈ, ਜੋ ਲਗਾਤਾਰ ਵਧਦੇ ਜਾ ਰਹੇ ਟਰੈਫਿਕ, ਉੱਚ ਸੁਰੱਖਿਆ ਮਾਪਦੰਡਾਂ, ਲੰਮੇ ਅਤੇ ਅਨਿਯਮਿਤ ਕੰਮ ਦੇ ਘੰਟਿਆਂ ਤੇ ਉਚਿਤ ਆਰਾਮ ਦੀ ਘਾਟ ਕਾਰਨ ਜ਼ਿਆਦਾ ਤਣਾਅ 'ਚ ਹੁੰਦੇ ਹਨ। ਕੁਝ ਸਾਲ ਪਹਿਲਾਂ ਇੰਟਰਨੈਸ਼ਨਲ ਟਰਾਂਸਪੋਰਟ ਵਰਕਰਜ਼ ਫੈੱਡਰੇਸ਼ਨ ਵਲੋਂ ਕਰਵਾਏ ਗਏ ਇਕ ਅਧਿਐਨ 'ਚ ਦੱਸਿਆ ਗਿਆ ਹੈ ਕਿ ਦੁਨੀਆ ਭਰ 'ਚ ਕਈ ਘੱਟ ਲਾਗਤ ਦੀਆਂ ਏਅਰਲਾਈਨਜ਼ ਆਪਣੀਆਂ ਸੰਚਾਲਨ ਲਾਗਤਾਂ ਨੂੰ ਘੱਟ ਤੋਂ ਘੱਟ ਰੱਖਣ ਲਈ ਆਪਣੇ ਕਰਮਚਾਰੀਆਂ ਦੀ ਵੱਧ ਤੋਂ ਵੱਧ ਹੱਦ ਤਕ ਵਰਤੋਂ ਅਤੇ ਘੱਟ ਤੋਂ ਘੱਟ ਕਿਰਾਇਆਂ ਦਾ ਪ੍ਰਚਾਰ ਕਰਦੀ ਹੈ।
ਫੈੱਡਰੇਸ਼ਨ ਦਾ ਕਹਿਣਾ ਹੈ ਕਿ ਘਟੀਆ ਟ੍ਰੇਂਡ 'ਭਾਵਨਾਤਮਕ ਮਜ਼ਦੂਰ' ਜਾਂ ਉਹ ਕਰਮਚਾਰੀ, ਜਿਨ੍ਹਾਂ ਨੂੰ ਕਈ ਦਿਸ਼ਾਵਾਂ 'ਚ ਖਿੱਚਿਆ ਜਾਂਦਾ ਹੈ, ਉਨ੍ਹਾਂ ਨੂੰ ਗੁੱਸੇਖੋਰ ਯਾਤਰੀਆਂ ਨਾਲ ਚੰਗੀ ਤਰ੍ਹਾਂ ਕੰਮ ਕਰਨ 'ਤੇ ਧਿਆਨ ਕੇਂਦ੍ਰਿਤ ਕਰਨ 'ਚ ਸੰਘਰਸ਼ ਕਰਨਾ ਪੈਂਦਾ ਹੈ। ਜਦੋਂ ਇਕ ਹੀ ਜਹਾਜ਼ 'ਤੇ ਵਹਿਮੀ ਸਟਾਫ ਤੇ ਅਸੰਤੁਸ਼ਟ ਯਾਤਰੀ ਸਵਾਰ ਹੋਣ ਤਾਂ ਸਿਸਟਮ 'ਚ ਗੜਬੜ ਆਉਣੀ ਲਾਜ਼ਮੀ ਹੈ।
ਇੰਡੀਗੋ ਬ੍ਰਿਟਿਸ਼ ਏਅਰਵੇਜ਼ 'ਚ ਸੱਭਿਆਚਾਰਕ ਬਦਲਾਅ ਤੋਂ ਵੀ ਸਬਕ ਸਿੱਖ ਸਕਦੀ ਹੈ, ਜਿਥੇ 1990 ਦੇ ਦਹਾਕੇ ਵਿਚ ਸਟਾਫ ਅਸੰਤੋਸ਼ ਗਾਹਕ ਅਸੰਤੁਸ਼ਟੀ ਦੇ ਮੁਕਾਬਲੇ ਕਿਤੇ ਵੱਧ ਸੀ। ਪ੍ਰੋਗਰਾਮ ਦੇ ਤਹਿਤ, ਜੋ ਵਿਸ਼ਵ ਦੀਆਂ ਕਈ ਯੂਨੀਵਰਸਿਟੀਆਂ 'ਚ ਇਕ ਕੇਸ ਸਟੱਡੀ ਬਣਿਆ, ਬ੍ਰਿਟਿਸ਼ ਏਅਰਵੇਜ਼ ਨੇ 'ਪੁਟਿੰਗ ਪੀਪਲ ਫਸਟ' ਫਾਰਮੂਲਾ ਲਾਗੂ ਕੀਤਾ, ਜਿਸ ਦਾ ਉਦੇਸ਼ ਕਰਮਚਾਰੀਆਂ ਨੂੰ ਇਸ ਗੱਲ ਲਈ ਉਤਸ਼ਾਹਿਤ ਕਰਨਾ ਸੀ ਕਿ ਉਹ ਕਿਵੇਂ ਤਣਾਅ ਨਾਲ ਬਿਹਤਰ ਢੰਗ ਨਾਲ ਨਜਿੱਠ ਕੇ ਆਪਣੇ ਨਿੱਜੀ ਟੀਚੇ ਨਿਰਧਾਰਿਤ ਕਰ ਸਕਦੇ ਹਨ। ਉਨ੍ਹਾਂ ਦੇ ਲੈਪਲ ਬੈਜਿਸ ਵੀ ਲਾਏ ਗਏ, ਜਿਨ੍ਹਾਂ 'ਤੇ ਲਿਖਿਆ ਸੀ ਕਿ ''ਵੀ ਆਰ ਪੁਟਿੰਗ ਪੀਪਲ ਫਸਟ', ਇਸ ਤੋਂ ਇਲਾਵਾ ਇਹ ਯਕੀਨੀ ਕਰਨ ਲਈ ਕਿ ਮੋਬਾਇਲ ਅਤੇ ਅਲੱਗ-ਥਲੱਗ ਰਹਿਣ ਵਾਲਾ ਸਟਾਫ ਨਜ਼ਰਅੰਦਾਜ਼ ਨਾ ਹੋਵੇ। ਉੱਚ ਮੈਨੇਜਮੈਂਟ ਅਤੇ ਕਰਮਚਾਰੀਆਂ ਵਿਚਾਲੇ ਸਿੱਧਾ ਸੰਪਰਕ ਸਥਾਪਿਤ ਕਰਨ ਲਈ ਇਕ ਸਿਸਟਮ ਦੀ ਸਥਾਪਨਾ ਕੀਤੀ ਗਈ। ਦਰਅਸਲ, ਬ੍ਰਿਟਿਸ਼ ਏਅਰਵੇਜ਼ ਕਰਮਚਾਰੀਆਂ ਲਈ ਰੋਜ਼ ਟੀ. ਵੀ. ਪ੍ਰਸਾਰਣ ਕਰਨ ਵਾਲੀ ਪਹਿਲੀ ਕੰਪਨੀ ਬਣੀ।
ਬ੍ਰਿਟਿਸ਼ ਏਅਰਵੇਜ਼ ਦੇ ਤਤਕਾਲੀ ਮੁੱਖ ਕਾਰਜਕਾਰੀ ਅਧਿਕਾਰੀ ਕੋਲਿਨ ਮਾਰਸ਼ਲ ਨੂੰ ਇਹ ਕਹਿੰਦੇ ਹੋਏ ਪੇਸ਼ ਕੀਤਾ ਗਿਆ ਸੀ ਕਿ ਏਅਰਲਾਈਨ ਨੂੰ ਆਪਣੇ ਲੋਕਾਂ ਅਤੇ ਸੇਵਾ ਵਿਵਹਾਰ ਨੂੰ ਠੀਕ ਉਸੇ ਤਰ੍ਹਾਂ 'ਡਿਜ਼ਾਈਨ' ਕਰਨਾ ਪਵੇਗਾ, ਜਿਵੇਂ ਉਹ ਏਅਰਕ੍ਰਾਫਟ ਦੀ ਇਕ ਸੀਟ ਦਾ ਡਿਜ਼ਾਈਨ ਕਰਦੀ ਹੈ, ਗਾਹਕਾਂ ਦੀਆਂ ਜ਼ਰੂਰਤਾਂ ਤੇ ਤਰਜੀਹਾਂ ਅਨੁਸਾਰ ਇਨਫਲਾਈਟ ਮਨੋਰੰਜਨ ਪ੍ਰੋਗਰਾਮ ਜਾਂ ਇਕ ਏਅਰਪੋਰਟ ਲਾਊਂਜ। ਨਿਸ਼ਚਿਤ ਤੌਰ 'ਤੇ ਪ੍ਰੋਗਰਾਮ 'ਚ ਬ੍ਰਿਟਿਸ਼ ਏਅਰਵੇਜ਼ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ ਗਿਆ ਪਰ ਇਸ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ, ਜੇਕਰ ਇੰਡੀਗੋ ਇਸ ਮਾਡਲ ਅਨੁਸਾਰ ਆਪਣਾ ਕੋਈ ਮਾਡਲ ਲਾਗੂ ਕਰੇ।
ਭਾਰਤ ਦੀ ਸੁਰੱਖਿਆ ਅਤੇ ਫੌਜੀ ਤਿਆਰੀਆਂ ਲਈ 'ਹਿੰਦ-ਪ੍ਰਸ਼ਾਂਤ ਖੇਤਰ' ਬਹੁਤ ਅਹਿਮ
NEXT STORY