ਪਹਿਲੀ ਜਿੱਤ ਲਈ 'ਵਿਰਾਟ' ਨਾਲ ਟੱਕਰ ਲੈਣਗੇ 'ਇੰਡੀਅਨਜ਼'

You Are HereSports
Tuesday, April 17, 2018-1:32 AM

ਮੁੰਬਈ— ਸਾਬਕਾ ਚੈਂਪੀਅਨ ਮੁੰਬਈ ਇੰਡੀਅਨਜ਼ ਟੀਮ ਦੀ ਆਈ. ਪੀ. ਐੱਲ.-11 ਵਿਚ ਕਾਫੀ ਖਰਾਬ ਸ਼ੁਰੂਆਤ ਹੋਈ ਹੈ ਤੇ ਟੀਮ ਨੇ ਆਪਣੇ ਪਹਿਲੇ ਤਿੰਨੋਂ ਮੈਚ ਗੁਆ ਦਿੱਤੇ ਹਨ। ਮੁੰਬਈ ਦੀ ਟੀਮ ਮੰਗਲਵਾਰ ਨੂੰ ਇਥੇ ਵਾਨਖੇੜੇ ਸਟੇਡੀਅਮ ਵਿਚ ਜਦੋਂ ਰਾਇਲ ਚੈਲੰਜਰਜ਼ ਬੈਂਗਲੁਰੂ ਵਿਰੁੱਧ ਉਤਰੇਗੀ ਤਾਂ ਉਸ ਦਾ ਇਕਲੌਤਾ ਟੀਚਾ ਟੂਰਨਾਮੈਂਟ ਵਿਚ ਆਪਣੀ ਪਹਿਲੀ ਜਿੱਤ ਹਾਸਲ ਕਰਨਾ ਹੋਵੇਗਾ।
ਮੁੰਬਈ ਦੀ ਤਰ੍ਹਾਂ ਬੈਂਗਲੁਰੂ ਦੀ ਹਾਲਤ ਵੀ ਕੋਈ ਬਹੁਤੀ ਚੰਗੀ ਨਹੀਂ ਹੈ ਤੇ ਉਸ ਨੇ ਤਿੰਨ ਮੈਚਾਂ 'ਚੋਂ ਦੋ ਮੈਚ ਗੁਆ ਦਿੱਤੇ ਹਨ। ਦੋਵਾਂ ਹੀ ਟੀਮਾਂ ਲਈ ਇਸ ਮੈਚ ਵਿਚ ਜਿੱਤ ਹਾਸਲ ਕਰਨਾ ਬਹੁਤ ਜ਼ਰੂਰੀ ਹੈ। ਇਹ ਵੀ ਦਿਲਚਸਪ ਹੈ ਕਿ ਬੈਂਗਲੁਰੂ ਦਾ ਕਪਤਾਨ ਤੇ ਭਾਰਤੀ ਟੀਮ ਦਾ ਕਪਤਾਨ ਵਿਰਾਟ ਕੋਹਲੀ ਹੀ ਹੈ, ਜਦਕਿ ਸੀਮਤ ਓਵਰਾਂ ਦਾ ਉਪ-ਕਪਤਾਨ ਰੋਹਿਤ ਸ਼ਰਮਾ  ਮੁੰਬਈ ਟੀਮ ਦਾ ਕਪਤਾਨ ਹੈ ਪਰ ਦੋਵੇਂ ਹੀ ਧਾਕੜ ਖਿਡਾਰੀ ਆਪਣੀ-ਆਪਣੀ ਟੀਮ ਨੂੰ ਉਤਸ਼ਾਹਿਤ ਨਹੀਂ ਕਰ ਸਕੇ ਹਨ। ਚੈਂਪੀਅਨ ਮੁੰਬਈ ਨੂੰ ਚੇਨਈ ਸੁਪਰ ਕਿੰਗਜ਼ ਤੋਂ 1 ਵਿਕਟ ਨਾਲ, ਸਨਰਾਈਜ਼ਰਜ਼ ਹੈਦਰਾਬਾਦ ਤੋਂ 1 ਵਿਕਟ ਨਾਲ ਅਤੇ ਦਿੱਲੀ ਡੇਅਰਡੇਵਿਲਜ਼ ਤੋਂ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਬੈਂਗਲੁਰੂ ਨੂੰ ਕੋਲਕਾਤਾ ਨਾਈਟ ਰਾਈਡਰਜ਼ ਤੋਂ 4 ਵਿਕਟਾਂ ਨਾਲ ਤੇ ਰਾਜਸਥਾਨ ਰਾਇਲਜ਼ ਤੋਂ 19 ਦੌੜਾਂ ਨਾਲ ਹਾਰ ਝੱਲਣੀ ਪਈ ਹੈ। ਬੈਂਗਲੁਰੂ ਨੂੰ ਇਕਲੌਤੀ ਜਿੱਤ ਕਿੰਗਜ਼ ਇਲੈਵਨ ਪੰਜਾਬ ਵਿਰੁੱਧ 4 ਵਿਕਟਾਂ ਨਾਲ ਮਿਲੀ ਹੈ।
ਵਿਰਾਟ ਤੇ ਰੋਹਿਤ ਵਿਚਾਲੇ ਆਈ. ਪੀ. ਐੱਲ.-11 ਦਾ ਪਹਿਲਾ ਮੁਕਾਬਲਾ ਨਿਸ਼ਚਿਤ ਤੌਰ 'ਤੇ ਦਿਲਚਸਪ ਹੋਵੇਗਾ ਕਿਉਂਕਿ ਦੋਵੇਂ ਖਿਡਾਰੀ ਇਕ-ਦੂਜੇ ਦੀਆਂ ਰਣਨੀਤੀਆਂ ਨੂੰ ਕਾਫੀ ਚੰਗੀ ਤਰ੍ਹਾਂ ਜਾਣਦੇ ਹਨ ਪਰ ਜਿੱਤ-ਹਾਰ ਦਾ ਫੈਸਲਾ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਕੌਣ ਮੈਦਾਨ 'ਤੇ ਆਪਣੀਆਂ ਰਣਨੀਤੀਆਂ ਨੂੰ ਸਹੀ ਢੰਗ ਨਾਲ ਅੰਜਾਮ ਦਿੰਦਾ ਹੈ। ਮੁੰਬਈ ਦਾ ਪਿਛਲਾ ਮੁਕਾਬਲਾ ਆਪਣੇ ਹੀ ਮੈਦਾਨ 'ਤੇ ਦਿੱਲੀ ਨਾਲ ਸੀ ਪਰ ਸਾਬਕਾ ਚੈਂਪੀਅਨ ਟੀਮ 194 ਦੌੜਾਂ ਦਾ ਮਜ਼ਬੂਤ ਸਕੋਰ ਬਣਾਉਣ ਦੇ ਬਾਵਜੂਦ ਉਸ ਦਾ ਬਚਾਅ ਨਹੀਂ ਕਰ ਸਕੀ ਸੀ। ਦਿੱਲੀ ਦੇ ਜੇਸਨ ਰਾਏ ਦੀਆਂ ਅਜੇਤੂ 91 ਦੌੜਾਂ ਨੇ ਮੁੰਬਈ ਦੀਆਂ ਉਮੀਦਾਂ ਨੂੰ ਤੋੜ ਦਿੱਤਾ ਸੀ।

Edited By

Gurdeep Singh

Gurdeep Singh is News Editor at Jagbani.

Popular News

!-- -->