ਮੋਹਾਲੀ— ਸਾਬਕਾ ਕਪਤਾਨ ਤੇ ਧਮਾਕੇਦਾਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਇਕ ਦਿਨਾ ਕੌਮਾਂਤਰੀ ਕ੍ਰਿਕਟ ਮੈਚਾਂ ਵਿਚ 10 ਹਜ਼ਾਰੀ ਬਣਨ ਤੋਂ ਸਿਰਫ 109 ਦੌੜਾਂ ਦੂਰ ਹੈ ਤੇ ਸ਼੍ਰੀਲੰਕਾ ਵਿਰੁੱਧ ਸੀਰੀਜ਼ ਦੇ ਬਚੇ ਦੋ ਮੈਚਾਂ ਵਿਚ ਉਹ ਇਹ ਪ੍ਰਾਪਤੀ ਹਾਸਲ ਕਰ ਸਕਦਾ ਹੈ।
36 ਸਾਲਾ ਧੋਨੀ ਨੇ ਭਾਰਤ ਲਈ ਹੁਣ ਤਕ 210 ਵਨ ਡੇ ਮੈਚ ਖੇਡੇ ਹਨ, ਜਿਨ੍ਹਾਂ ਵਿਚ ਉਸ ਨੇ 67 ਅਰਧ ਸੈਂਕੜਿਆਂ ਤੇ 10 ਸੈਂਕੜਿਆਂ ਦੀ ਮਦਦ ਨਾਲ 9891 ਦੌੜਾਂ ਬਣਾਈਆਂ ਹਨ। ਧੋਨੀ ਜੇਕਰ ਸ਼੍ਰੀਲੰਕਾ ਵਿਰੁੱਧ ਬਚੇ ਦੋ ਵਨ ਡੇ ਮੈਚਾਂ ਵਿਚ 109 ਦੌੜਾਂ ਹੋਰ ਬਣਾ ਲੈਂਦਾ ਹੈ ਤਾਂ ਉਹ ਵਨ ਡੇ ਵਿਚ ਆਪਣੀਆਂ 10,000 ਦੌੜਾਂ ਪੂਰੀਆਂ ਕਰ ਲਵੇਗਾ ਤੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ, ਸੌਰਭ ਗਾਂਗੁਲੀ ਤੇ ਰਾਹੁਲ ਦ੍ਰਾਵਿੜ ਤੋਂ ਬਾਅਦ ਅਜਿਹਾ ਕਰਨ ਵਾਲਾ ਚੌਥਾ ਭਾਰਤੀ ਬਣ ਜਾਵੇਗਾ।
ਭਾਰਤ 'ਕਰੋ ਜਾਂ ਮਰੋ' ਦੇ ਮੁਕਾਬਲੇ 'ਚ ਉਤਰੇਗਾ
NEXT STORY