ਨਵੀਂ ਦਿੱਲੀ— ਪੇਂਡੂ ਖੇਡ ਮਹਾਉਤਸਵ ਦਾ ਆਯੋਜਨ ਰਾਜਧਾਨੀ ਦਿੱਲੀ 'ਚ 28 ਅਗਸਤ ਤੋਂ 3 ਸਤੰਬਰ ਤਕ ਕੀਤਾ ਜਾਵੇਗਾ, ਜਿਸ 'ਚ ਲੱਗਭਗ 12 ਹਜ਼ਾਰ ਮੁਕਾਬਲੇਬਾਜ਼ ਹਿੱਸਾ ਲੈਣਗੇ। ਕੇਂਦਰੀ ਖੇਡ ਮੰਤਰੀ ਵਿਜੇ ਗੋਇਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੇਂਡੂ ਖੇਡ ਮਹਾਉਤਸਵ 'ਚ ਐਥਲੈਟਿਕਸ, ਵਾਲੀਬਾਲ, ਕੁਸ਼ਤੀ, ਕਬੱਡੀ, ਖੋ-ਖੋ ਤੇ ਰੱਸਾਕਸ਼ੀ ਦੇ ਮੁਕਾਬਲੇ ਹੋਣਗੇ। ਇਸ ਤੋਂ ਇਲਾਵਾ ਮਹਿਲਾਵਾਂ ਲਈ ਮਟਕਾ ਦੌੜ ਰੱਖੀ ਗਈ ਹੈ, ਜਦਕਿ ਬਜ਼ੁਰਗਾਂ ਲਈ ਪਗੜੀ ਦੌੜ ਦਾ ਆਯੋਜਨ ਕੀਤਾ ਗਿਆ ਹੈ। ਬਜ਼ੁਰਗ 100 ਮੀਟਰ ਤਕ ਦੌੜਨਗੇ ਤੇ ਫਿਰ ਕੁਰਸੀ 'ਤੇ ਬੈਠ ਕੇ ਪਗੜੀ ਬੰਨ੍ਹਣਗੇ।
ਪੰਜਾਬੀ ਯੂਨੀਵਰਸਿਟੀ ਦਾ 10ਵੀਂ ਵਾਰ 'ਮਾਕਾ ਟਰਾਫੀ' 'ਤੇ ਕਬਜ਼ਾ
NEXT STORY