ਨਵੀਂ ਦਿੱਲੀ— ਦਿੱਲੀ ਵਿਚ 16 ਸਾਲਾ ਇਕ ਕਬੱਡੀ ਖਿਡਾਰਨ ਦੇ ਨਾਲ ਇਕ ਵਿਅਕਤੀ ਨੇ ਕਥਿਤ ਤੌਰ 'ਤੇ ਜਬਰ ਜ਼ਨਾਹ ਕੀਤਾ। ਪੁਲਸ ਨੇ ਦੱਸਿਆ ਕਿ ਪੀੜਤਾ ਨੇ ਅੱਜ ਪੁਲਸ ਨਾਲ ਸੰਪਰਕ ਕੀਤਾ ਅਤੇ ਮਾਮਲਾ ਦਰਜ ਕਰਾਇਆ।
ਪੁਲਸ ਨੇ ਦੱਸਿਆ ਕਿ ਆਪਣੀ ਸ਼ਿਕਾਇਤ ਉੱਤੇ ਉਸ ਨੇ ਦੋਸ਼ ਲਗਾਇਆ ਕਿ ਛੱਤਰਸਾਲ ਸਟੇਡੀਅਮ ਵਿਚ ਉਹ 30 ਸਾਲਾ ਦੋਸ਼ੀ ਨੂੰ ਮਿਲੀ ਸੀ, ਜਿਸ ਨੇ ਖੁਦ ਨੂੰ ਸਟੇਡੀਅਮ ਅਧਿਕਾਰੀ ਹੋਣ ਦਾ ਦਾਅਵਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਲੜਕੀ ਨੇ ਦੋਸ਼ ਲਗਾਇਆ ਹੈ ਕਿ 9 ਜੁਲਾਈ ਨੂੰ ਦੋਸ਼ੀ ਨੇ ਕਥਿਤ ਤੌਰ ਉੱਤੇ ਉਸ ਨਾਲ ਜਬਰ ਜ਼ਨਾਹ ਕੀਤਾ। ਪਿਛਲੇ ਇਕ ਹਫਤੇ ਤੋਂ ਉਹ ਇਸੇ ਸਦਮੇ 'ਚ ਸੀ। ਫਿਲਹਾਲ ਲੜਕੀ ਦੋਸ਼ੀ ਦੇ ਬਾਰੇ 'ਚ ਕੋਈ ਵਿਸਥਾਰ ਨਾਲ ਜਾਣਕਾਰੀ ਉਪਲਬਧ ਨਹੀਂ ਕਰਾ ਸਕੀ।
ਇਹ ਸ਼ਖਸ ਕਰਦਾ ਹੈ ਬਾਲੀਵੁੱਡ ਅਤੇ ਕ੍ਰਿਕਟਰਾਂ ਦੀ ਹੇਅਰ ਸਟਾਈਲਿੰਗ, ਫੀਸ ਜਾਣ ਕੇ ਹੋ ਜਾਵੋਗੇ ਹੈਰਾਨ!
NEXT STORY