ਗੁਹਾਟੀ— ਭਾਰਤ ਦੀਆਂ ਸੱਤ ਮੁੱਕੇਬਾਜ਼ਾਂ ਵਿਚੋਂ ਚਾਰ ਕੱਲ ਇੱਥੇ ਏ. ਆਈ. ਬੀ. ਏ. ਮਹਿਲਾ ਯੁਵਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਸੈਮੀਫਾਈਨਲ ਵਿਚ ਰਿੰਗ ਵਿਚ ਉਤਰਨਗੀਆਂ, ਜਿਸ ਵਿਚ ਸਥਾਨਕ ਪ੍ਰਮੁੱਖ ਦਾਅਵੇਦਾਰ ਅੰਕੁਸ਼ਿਤਾ ਬੋਰੋ (64 ਕਿ. ਗ੍ਰਾ.) 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਣਗੀਆਂ।
ਫਲਾਈ, ਵੇਦਰ, ਵੇਲਟਰ, ਮਿਡਲ ਤੇ ਹੈਵੀਵੇਟ ਵਰਗ ਵਿਚ ਕੁਲ 10 ਬਾਊਟ ਹੋਣਗੀਆਂ। ਜਯੋਤੀ ਗੂਲੀਆ ਫਲਾਈਵੇਟ ਵਰਗ ਵਿਚ ਕਜ਼ਾਕਿਸਤਾਨ ਦੀ ਅਬਦ੍ਰਾਏਮੋਵਾ ਝਾਨਸਾਯਾ ਨਾਲ ਭਿੜੇਗੀ। ਇਸ ਤੋਂ ਬਾਅਦ ਸ਼ਸ਼ੀ ਚੋਪੜਾ (57 ਕਿ. ਗ੍ਰਾ.) ਦਾ ਸਾਹਮਣਾ ਮੰਗੋਲੀਆ ਦੀ ਮੋਂਘੋਰ ਨਾਮੁਨ ਨਾਲ ਹੋਵੇਗਾ। ਅੰਕੁਸ਼ਿਤਾ ਦੀ ਟੱਕਰ ਲਾਈਟ ਵੇਲਟਰ ਵਰਗ ਵਿਚ ਥਾਈਲੈਂਡ ਦੀ ਸਾਕਸਤ੍ਰੀ ਥਾਨਚਾਨੋਕ ਨਾਲ ਹੋਵੇਗਾ। ਭਾਰਤ ਦੀ ਚੌਥੀ ਮੁੱਕੇਬਾਜ਼ ਨੇਹਾ ਯਾਦਵ (81 ਕਿ. ਗ੍ਰਾ. ਤੋਂ ਵੱਧ) ਦਾ ਸਾਹਮਣਾ ਕਜ਼ਾਕਿਸਤਾਨ ਦੀ ਇਸਲਾਮਬੇਕੋਵਾ ਦਿਨਾ ਨਾਲ ਹੋਵੇਗਾ।
4 ਫਰਵਰੀ ਕੋਲਕਾਤਾ ਮੈਰਾਥਨ ਨੂੰ ਝੰਡੀ ਦਿਖਾਉਣਗੇ ਸਚਿਨ
NEXT STORY