ਗੜ੍ਹਦੀਵਾਲਾ (ਜਤਿੰਦਰ)- ਪ੍ਰਿੰਸੀਪਲ ਹੇਮਰਾਜ ਸਪੋਰਟਸ ਐਂਡ ਵੈੱਲਫੇਅਰ ਕਲੱਬ (ਰਜਿ.) ਪਿੰਡ ਡੱਫਰ ਵਲੋਂ ਐੱਨ. ਆਰ. ਆਈ. ਵੀਰਾਂ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ 25ਵਾਂ 4 ਰੋਜ਼ਾ ਅੰਤਰਰਾਸ਼ਟਰੀ ਗੋਲਡ ਕਬੱਡੀ ਕੱਪ ਅੱਜ ਬੜੀ ਧੂਮਧਾਮ ਨਾਲ ਆਰੰਭ ਹੋ ਗਿਆ। ਇਸ ਮੌਕੇ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਕਬੱਡੀ ਕੱਪ ਦਾ ਉਦਘਾਟਨ ਮਹੰਤ ਮੋਹਨ ਦਾਸ ਢੱਕੀ ਅਤੇ ਕਲੱਬ ਪ੍ਰਧਾਨ ਮੈਨੇਜ਼ਰ ਫਕੀਰ ਸਿੰਘ ਸਹੋਤਾ, ਕਮਲਜੀਤ ਸਿੰਘ ਚੱਠਾ ਆਦਿ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ। ਇਸ ਮੌਕੇ ਮਹੰਤ ਰਮਿੰਦਰ ਦਾਸ ਜੀ ਡੇਰਾ ਬਾਬਾ ਚਰਨਸ਼ਾਹ ਬਹਾਦਰਪੁਰ ਹੁਸ਼ਿਆਰਪੁਰ ਵਾਲਿਆਂ ਵਲੋਂ ਕਲੱਬ ਨੂੰ 2 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਭਰੋਸਾ ਦਿੱਤਾ ਗਿਆ।
ਇਸ ਦੌਰਾਨ ਕਬੱਡੀ 50 ਕਿਲੋਗ੍ਰਾਮ ਭਾਰ ਵਰਗ ਦੇ ਉਦਘਾਟਨੀ ਮੈਚ 'ਚ ਪੰਨਵਾਂ ਦੀ ਟੀਮ ਨੇ ਪਹਿਲਾ ਤੇ ਰਾਜਪੁਰ ਕੰਢੀ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ। 24 ਦਸਬੰਰ ਨੂੰ ਓਪਨ ਕਲੱਬਾਂ ਦੇ ਮੈਚ ਹੋਣਗੇ, ਜਿਸ ਦਾ ਪਹਿਲਾ ਇਨਾਮ 41000 ਤੇ ਦੂਜਾ 31000 ਰੁਪਏ ਹੋਵੇਗਾ। ਓਪਨ ਕਲੱਬ ਵਿਚ ਬੈਸਟ ਰੇਡਰ ਅਤੇ ਜਾਫੀ ਨੂੰ ਐੱਲ. ਈ. ਡੀ. ਨਾਲ ਨਵਾਜਿਆ ਜਾਵੇਗਾ। 25 ਦਸਬੰਰ ਨੂੰ ਪੰਜਾਬ ਕਬੱਡੀ ਐਸੋਸੀਏਸ਼ਨ (ਫੈੱਡਰੇਸ਼ਨ) ਦੀਆਂ ਸੱਦੀਆਂ ਹੋਏ ਨਾਮੀ 8 ਕਲੱਬਾਂ ਦੇ ਮੁਕਾਬਲੇ ਹੋਣਗੇ, ਜਿਸ 'ਚ ਪਹਿਲਾ ਇਨਾਮ 1 ਲੱਖ 50 ਹਜ਼ਾਰ ਤੇ ਦੂਜਾ 1 ਲੱਖ 20 ਹਜ਼ਾਰ ਰੁਪਏ ਹੋਵੇਗਾ। ਬੈਸਟ ਰੇਡਰ ਅਤੇ ਜਾਫੀ ਨੂੰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਨਾਮਾਂ ਦੀ ਵੰਡ ਮਹੰਤ ਰਮਿੰਦਰ ਦਾਸ ਜੀ, ਹਲਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ ਅਤੇ ਅਕਾਲੀ ਆਗੂ ਜਸਜੀਤ ਸਿੰਘ ਥਿਆੜਾ ਤੇ ਸਾਬਕਾ ਰਾਜ ਸਭਾ ਮੈਂਬਰ ਵਰਿੰਦਰ ਸਿੰਘ ਬਾਜਵਾ ਵਲੋਂ ਕੀਤੀ ਜਾਵੇਗੀ।
ਇਸ ਸਮੇਂ ਸਰਪੰਚ ਸੇਵਾ ਸਿੰਘ ਲਾਖਾ, ਡਾ. ਸਵਿੰਦਰ ਸਿੰਘ ਲਾਖਾ, ਇੰਦਰਪਾਲ ਸਿੰਘ ਸਹੋਤਾ, ਕੈਸ਼ੀਅਰ ਮਾਸਟਰ ਅਮੀਰ ਸਿੰਘ, ਡੀ. ਆਈ. ਜੀ. ਦਲਜੀਤ ਸਿੰਘ ਲਾਖਾ, ਪਿੰਕਾ ਧੁੱਗਾ, ਬਲਜਿੰਦਰ ਸਿੰਘ, ਹਰਜੋਤ ਸਿੰਘ ਸਹੋਤਾ, ਗੁਰਪਾਲ ਸਿੰਘ, ਕੁਲਵੰਤ ਸਿੰਘ, ਧਰਮਿੰਦਰ ਸਿੰਘ, ਮਾਸਟਰ ਸੰਦੀਪ ਸਿੰਘ, ਸੋਨੀ, ਕਰਮਜੀਤ ਰਾਜੂ, ਕਰਤਾਰ ਸਿੰਘ, ਗੁਰਪ੍ਰੀਤ ਸਿੰਘ ਸੋਨੀ, ਵਿੱਕੀ, ਦਲਜੀਤ ਸਿੰਘ, ਪਰਮਜੀਤ ਸਿੰਘ, ਮਲਕਿੰਦਰ ਸਿੰਘ, ਅਮਰੀਕ ਸਿੰਘ, ਪ੍ਰਿੰਸੀਪਲ ਹਰਬੰਸ ਸਿੰਘ, ਸੁਰਜੀਤ ਸਿੰਘ ਬਿੱਲੂ, ਹਰਬੰਸ ਸਿੰਘ ਅਰਗੋਵਾਲ, ਜਸਵੀਰ ਸਿੰਘ ਜੱਸੀ, ਬਲਜਿੰਦਰ ਸਿੰਘ, ਮਹੰਤ ਸੋਹਣ ਸਿੰਘ, ਮੈਨੇਜਰ ਚਰਨਜੀਤ ਸਿੰਘ, ਸੁਰਜੀਤ ਸਿੰਘ ਸਹੋਤਾ, ਲੱਕੀ ਰੰਧਾਵਾ, ਕਮਲ, ਗੋਪੀ ਆਦਿ ਸਮੇਤ ਸਮੂਹ ਕਲੱਬ ਮੈਂਬਰ, ਪਤਵੰਤੇ ਸੱਜਣ ਤੇ ਖੇਡ ਪ੍ਰੇਮੀ ਹਾਜ਼ਰ ਸਨ।
ਸਬਾ ਕਰੀਮ BCCI ਦਾ ਜਨਰਲ ਮੈਨੇਜਰ ਨਿਯੁਕਤ
NEXT STORY