ਫਗਵਾੜਾ— ਨਿਊ ਮਾਡਲ ਟਾਊਨ ਦੇ 71 ਸਾਲਾਂ ਦੌੜਾਕ ਅਵਤਾਰ ਡੋਡ ਨੇ ਰਾਜਸਥਾਨ ਦੇ ਅਲਵਰ 'ਚ ਹੋਈ 8ਵੀਂ ਯੁਵਰਾਨੀ ਐਥਲੀਟ ਬੈਠਕ ਦੀ ਇੰਟਰ ਸਟੇਟ ਪ੍ਰਤੀਯੋਗਿਤਾ ਦੇ 3 ਮੁਕਾਬਲਿਆਂ 'ਚ ਨਾਂ ਚਮਕਾਇਆ ਹੈ। ਇਸ ਪ੍ਰਤੀਯੋਗਿਤਾ 'ਚ ਕਰੀਬ 7 ਪ੍ਰਦੇਸ਼ਾਂ ਦੇ ਖਿਡਾਰੀਆਂ ਦੇ ਨਾਲ ਉਸ ਦਾ ਮੁਕਾਬਲਾ ਸੀ। ਇਸ ਪ੍ਰਤੀਯੋਗਿਤਾ ਦਾ ਆਯੋਜਨ ਅਲਵਰ ਦੇ ਆਰ. ਆਰ. ਕਾਲਜ਼ 'ਚ ਕੀਤਾ ਗਿਆ ਸੀ। ਉਸ ਨੇ ਦੱਸਿਆ ਕਿ 2016 'ਚ ਉਸ ਨੇ 7ਵੀਂ ਯੁਵਰਾਨੀ ਐਥਲੀਟ ਬੈਠਕ 'ਚ 5 ਗੋਲਡ ਮੈਡਲ ਹਾਸਲ ਕੀਤੇ ਸਨ।
6 ਸਾਲ ਪਹਿਲਾ ਮਰਚੈਂਟ ਨੇਵੀ 'ਚੋਂ ਹੋਇਆ ਹੈ ਰਿਟਾਇਰਡ
ਅਵਤਾਰ ਡੋਡ ਫਗਵਾੜਾ ਦੇ ਨਿਊ ਮਾਡਲ ਟਾਊਨ ਦੇ ਰਹਿਣ ਵਾਲਾ ਹੈ। ਡੋਡ ਨੇ ਦੱਸਿਆ ਕਿ ਉਹ ਮੂਲ ਰੂਪ 'ਚ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਅਤੇ ਕਰੀਬ 6 ਸਾਲ ਪਹਿਲਾ ਮਰਚੈਂਟ ਨੇਵੀ ਇਲੈਕਟ੍ਰੋਨਿਕ ਟੈਕਨੀਕਲ ਅਫਸਰ ਦੇ ਅਹੁਦੇ ਤੋਂ ਰਿਟਾਇਰਡ ਹੋਇਆ ਹੈ।
ਮਨੁ-ਸੁਮਿਤ ਦੀਆਂ ਨਜ਼ਰਾਂ ਖਿਤਾਬ ਬਰਕਰਾਰ ਰੱਖਣ 'ਤੇ, ਪ੍ਰਣਯ ਅਤੇ ਕਸ਼ਿਅਪ ਵੀ ਦੌੜ 'ਚ ਸ਼ਾਮਲ
NEXT STORY