ਨਵੀਂ ਦਿੱਲੀ— ਕੌਮਾਂਤਰੀ ਮਹਿਲਾ ਨਿਸ਼ਾਨੇਬਾਜ਼ ਅਦਿਤੀ ਸਿੰਘ ਦੀ 11 ਤੋਂ 18 ਮਾਰਚ ਤਕ ਮਲੇਸ਼ੀਆ ਦੇ ਕੁਆਲਾਲੰਪੁਰ ਵਿਚ ਹੋਣ ਵਾਲੀ ਵਿਸ਼ਵ ਯੂਨੀਵਰਸਿਟੀ ਸ਼ੂਟਿੰਗ ਚੈਂਪੀਅਨਸ਼ਿਪ ਲਈ ਭਾਰਤੀ ਟੀਮ 'ਚ ਚੋਣ ਹੋਈ ਹੈ।
ਅਦਿਤੀ ਨੇ ਹਾਲ ਹੀ ਵਿਚ ਜੈਪੁਰ 'ਚ ਖਤਮ ਹੋਈ ਅਖਿਲ ਭਾਰਤੀ ਯੂਨੀਵਰਸਿਟੀ ਸ਼ੂਟਿੰਗ ਚੈਂਪਅਨਸ਼ਿਪ ਵਿਚ ਇਕ ਨਿੱਜੀ ਸੋਨਾ, ਇਕ ਨਿੱਜੀ ਕਾਂਸੀ ਤੇ ਦੋ ਟੀਮ ਸੋਨ ਤਮਗੇ ਜਿੱਤੇ ਸਨ। ਅਦਿਤੀ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਇਸ ਪ੍ਰਤੀਯੋਗਿਤਾ ਵਿਚ ਮਹਿਲਾਵਾਂ ਦੀ ਰਾਈਫਲ ਪ੍ਰੋਨ ਤੇ 50 ਮੀਟਰ ਥ੍ਰੀ ਪੁਜ਼ੀਸ਼ਨ ਪ੍ਰਤੀਯੋਗਿਤਾ 'ਚ ਸੋਨ ਤਮਗੇ ਜਿੱਤੇ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਖੇਡ ਰਹੀ ਅਦਿਤੀ ਨੇ ਰਾਈਫਲ ਪ੍ਰੋਨ ਪ੍ਰਤੀਯੋਗਿਤਾ ਵਿਚ ਸੋਨ ਤਮਗਾ ਜਿੱਤ ਕੇ ਆਪਣੀ ਧਾਕ ਜਮਾਈ ਸੀ। ਉਸ ਨੇ 50 ਮੀਟਰ ਥ੍ਰੀ ਪੁਜ਼ੀਸ਼ਨ ਪ੍ਰਤੀਯੋਗਿਤਾ 'ਚ ਨਿੱਜੀ ਕਾਂਸੀ ਤਮਗਾ ਵੀ ਜਿੱਤਿਆ।
ਸੀਰੀਜ਼ ਜਿੱਤਣ ਤੋਂ ਬਾਅਦ ਕੋਹਲੀ ਨੇ ਕੀਤਾ ਆਪਣੀ ਪਤਨੀ ਅਨੁਸ਼ਕਾ ਦਾ ਜ਼ਿਕਰ
NEXT STORY