ਦੋਹਾ, (ਬਿਊਰੋ)— ਕਈ ਵਾਰ ਦੇ ਵਿਸ਼ਵ ਬਿਲੀਅਰਡਸ ਅਤੇ ਸਨੂਕਰ ਚੈਂਪੀਅਨ ਪੰਕਜ ਆਡਵਾਨੀ ਸਨੂਕਰ ਦੀ ਦੁਨੀਆ 'ਚ ਇਕ ਪ੍ਰਸਿੱਧ ਨਾਂ ਹੈ। ਉਹ ਆਪਣੀ ਸ਼ਾਨਦਾਰ ਖੇਡ ਲਈ ਜਾਣੇ ਜਾਂਦੇ ਹਨ।
ਪੰਕਜ ਆਡਵਾਨੀ ਦੀ ਅਗਵਾਈ ਵਾਲੀ ਟੀਮ ਨੇ ਭਾਰਤ ਨੂੰ ਦੋਹਾ 'ਚ ਆਈ.ਬੀ.ਐੱਸ.ਐੱਫ. ਵਿਸ਼ਵ ਕੱਪ ਟੀਮ ਸਨੂਕਰ ਪ੍ਰਤੀਯੋਗਿਤਾ ਦੇ ਸੈਮੀਫਾਈਨਲ 'ਚ ਪਹੁੰਚਾਇਆ। ਉਨ੍ਹਾਂ ਦੀ ਟੀਮ ਦੇ ਸਾਥੀ ਅਤੇ ਕਈ ਵਾਰ ਦੇ ਰਾਸ਼ਟਰੀ ਚੈਂਪੀਅਨ ਮਨਨ ਚੰਦਰਾ ਨੇ ਭਾਰਤੀ ਕੋਸ਼ਿਸ਼ 'ਚ ਕਾਫੀ ਮਦਦ ਕਰਕੇ ਟੀਮ ਦਾ ਕਾਂਸੀ ਦਾ ਤਗਮਾ ਪੱਕਾ ਕਰਾਇਆ। ਅੰਤਿਮ ਚਾਰ 'ਚ ਭਾਰਤੀ ਟੀਮ ਦਾ ਸਾਹਮਣਾ ਈਰਾਨੀ ਟੀਮ ਨਾਲ ਹੋਵੇਗਾ।
ਮਹਿਲਾ ਕਬੱਡੀ ਟੀਮ ਨੇ ਜਿੱਤਿਆ ਸੋਨ ਤਗਮਾ
NEXT STORY