ਨਵੀਂ ਦਿੱਲੀ— ਵਿਸ਼ਵ ਦੇ ਦੂਜੇ ਨੰਬਰ ਦੇ ਬੈਡਮਿੰਟਨ ਖਿਡਾਰੀ ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਨੇ ਮਾਸਪੇਸ਼ੀਆਂ 'ਚ ਖਿਚਾਅ ਕਾਰਨ ਅਗਲੇ ਹਫਤੇ ਤੋਂ ਸ਼ੁਰੂ ਹੋਣ ਵਾਲੇ ਹਾਂਗਕਾਂਗ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ਤੋਂ ਹਟਣ ਦਾ ਫੈਸਲਾ ਕੀਤਾ ਹੈ।
ਇਸ ਸਾਲ ਚਾਰ ਸੁਪਰ ਸੀਰੀਜ਼ ਖਿਤਾਬ ਜਿੱਤ ਚੁੱਕਾ ਸ਼੍ਰੀਕਾਂਤ ਇਸ ਤੋਂ ਪਹਿਲਾਂ ਚਾਈਨਾ ਓਪਨ ਤੋਂ ਵੀ ਹਟ ਗਿਆ ਸੀ ਤੇ ਹੁਣ ਉਸ ਨੇ ਹਾਂਗਕਾਂਗ ਓਪਨ ਵਿਚ ਵੀ ਨਾ ਖੇਡਣ ਦਾ ਫੈਸਲਾ ਕੀਤਾ ਹੈ। ਸ਼੍ਰੀਕਾਂਤ ਨੇ ਇਹ ਫੈਸਲਾ ਦਸੰਬਰ 'ਚ ਹੋਣ ਵਾਲੇ ਦੁਬਈ ਸੁਪਰ ਸੀਰੀਜ਼ ਫਾਈਨਲਸ ਲਈ ਖੁਦ ਨੂੰ ਪੂਰੀ ਤਰ੍ਹਾਂ ਫਿੱਟ ਰੱਖਣ ਨੂੰ ਲੈ ਕੇ ਕੀਤਾ ਹੈ।
ਮਾਨਵਜੀਤ ਸੰਧੂ ਬਣਿਆ ਰਾਸ਼ਟਰੀ ਟ੍ਰੈਪ ਚੈਂਪੀਅਨ
NEXT STORY