ਨਵੀਂ ਦਿੱਲੀ - 16ਵੇਂ ਦਿੱਲੀ ਗ੍ਰੈਂਡ ਮਾਸਟਰ ਸ਼ਤਰੰਜ ਵਿਚ 7ਵੇਂ ਰਾਊਂਡ ਤੋਂ ਬਾਅਦ ਭਾਰਤ ਦੇ ਮੁਰਲੀ ਕਾਰਤੀਕੇਅਨ ਤੇ ਟਾਪ ਸੀਡ ਅਜਰਬੈਜਾਨ ਦੇ ਗ੍ਰੈਂਡ ਮਾਸਟਰ ਅਰਕਾਦੀ ਨਾਈਡਿਸ਼ ਨੇ ਆਪਣੇ-ਆਪਣੇ ਮੈਚ ਜਿੱਤ ਕੇ 6.5 ਅੰਕਾਂ ਨਾਲ ਸਾਂਝੀ ਬੜ੍ਹਤ ਤਾਂ ਹਾਸਲ ਕਰ ਲਈ ਹੈ, ਨਾਲ ਹੀ ਅਗਲੇ ਰਾਊਂਡ ਵਿਚ ਹੁਣ ਇਹ ਦੋਵੇਂ ਖਿਡਾਰੀ ਹੀ ਆਪਸ ਵਿਚ ਮੁਕਾਬਲਾ ਖੇਡਣਗੇ। ਅਜਿਹੇ ਵਿਚ ਇਹ ਮੁਕਾਬਲਾ ਹੀ ਇਸ ਖਿਤਾਬ ਦੇ ਜੇਤੂ ਦਾ ਨਾਂ ਤੈਅ ਕਰ ਸਕਦਾ ਹੈ।
ਅਰਕਾਦੀ ਨੇ ਸ਼ਾਨਦਾਰ ਖੇਡ ਰਹੇ ਬੰਗਲਾਦੇਸ਼ ਦੇ ਗ੍ਰੈਂਡ ਮਾਸਟਰ ਜਿਓਰ ਰਹਿਮਾਨ ਨੂੰ ਕਿੰਗਸ ਇੰਡੀਅਨ ਆਫ ਬੀਟ ਓਪਨਿੰਗ ਵਿਚ ਆਸਾਨੀ ਨਾਲ ਹਰਾਉਂਦਿਆਂ ਆਪਣੇ ਪੱਧਰ ਦੀ ਪਛਾਣ ਕਰਵਾਈ। ਮੁਰਲੀ ਨੇ ਵੀਅਤਨਾਮ ਦੇ ਟਰਾਨ ਸਿੰਘ ਨੂੰ ਕਿੰਗਜ਼ ਇੰਡੀਅਨ ਓਪਨਿੰਗ ਵਿਚ ਹਾਰ ਦਾ ਸਵਾਦ ਚਖਾਇਆ। ਅੰਕਿਤ ਗਜਬਾ ਨੂੰ ਹਮਵਤਨ ਵੈਭਵ ਸੂਰੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਅਰਜਨ ਤਿਵਾੜੀ ਨੇ ਪੀ. ਕਾਰਤੀਕੇਅਨ ਨਾਲ ਡਰਾਅ ਖੇਡਿਆ।
ਬੇਟੀ ਨੇ ਵ੍ਹਟਸਐਪ 'ਤੇ ਭੇਜਿਆ ਜਿੱਤ ਦਾ ਮੈਸੇਜ, ਪਿਤਾ ਨੇ ਸਮਝਿਆ ਮਜ਼ਾਕ
NEXT STORY