ਨਵੀਂ ਦਿੱਲੀ— ਸਾਬਕਾ ਰਾਸ਼ਟਰਮੰਡਲ ਚੈਂਪੀਅਨਸ਼ਿਪ ਤਮਗਾ ਜੇਤੂ ਅਮਨਦੀਪ ਸਿੰਘ ਤੇ ਸੁਸ਼ੀਲ ਸਿਵਾਚ 23 ਦਸੰਬਰ ਨੂੰ ਜੈਪੁਰ ਵਿਚ ਘਾਨਾ ਦੇ ਅਰਨੈਸਟ ਅਮੁਜੂ ਵਿਰੁੱਧ ਹੋਣ ਵਾਲੇ ਵਿਜੇਂਦਰ ਸਿੰਘ ਦੇ ਮੁਕਾਬਲੇ ਵਿਚ ਛੇ ਭਾਰਤੀ ਅੰਡਰਕਾਰਡ ਮੁਕਾਬਲਿਆਂ ਵਿਚ ਹਿੱਸਾ ਲੈਣਗੇ। ਅਜੇ ਤਕ ਅਜੇਤੂ ਵਿਜੇਂਦਰ ਦਾ ਸਾਹਮਣਾ ਦੋਹਰੇ ਖਿਤਾਬ ਦੇ ਮੁਕਾਬਲੇ ਵਿਚ ਅਮੁਜੂ ਨਾਲ ਹੋਵੇਗਾ।
ਅਮਨਦੀਪ ਬੇਂਟਮਵੇਟ (55.5 ਕਿਲੋ) ਵਿਚ ਮਨੋਜ ਕੁਮਾਰ ਨਾਲ ਤੇ ਕੁਲਦੀਪ ਸਿੰਘ ਹੈਵੀਵੇਟ (93.4 ਕਿਲੋ) ਵਿਚ ਅਮਰਿੰਦਰ ਸਿੰਘ ਨਾਲ ਖੇਡੇਗਾ। ਉਸਦੇ ਇਲਾਵਾ ਪ੍ਰਦੀਪ ਖਰੇਰਾ, ਕੁਲਦੀਪ ਢਾਡਾ, ਧਰਮਿੰਦਰ ਗਵਾਲ ਤੇ ਅਸਦ ਆਸਿਫ ਖਾਨ ਵੀ ਇਸਦਾ ਹਿੱਸਾ ਹੋਣਗੇ।
ਖਰੇਰਾ ਦਾ ਸਾਹਮਣਾ ਵੈਲਟਰਵੇਟ (66.7 ਕਿਲੋ) ਵਿਚ ਨਿਖਿਲ ਸ਼ਰਮਾ ਨਾਲ ਅਤੇ ਢਾਂਡਾ ਦਾ ਮੁਕਾਬਲਾ ਲਾਈਟਵੇਟ (61.2 ਕਿਲੋ) ਵਿਚ ਫਤਿਹ ਸਿੰਘ ਨਾਲ ਹੋਵੇਗਾ। ਸੁਪਰ ਬੈਂਟਮਵੇਟ ਵਿਚ ਅਸਦ ਦਾ ਮੁਕਾਬਲਾ ਸੁਨੀਲ ਸਿਵਾਚ ਨਾਲ ਹੋਵੇਗਾ।
ਰਾਸ਼ਟਰਮੰਡਲ ਚੈਂਪੀਅਨਸ਼ਿਪ 'ਚ ਖੇਡੇਗਾ ਸੁਸ਼ੀਲ
NEXT STORY