ਨੋਇਡਾ, (ਬਿਊਰੋ)— ਨੋਇਡਾ ਦੇ ਅਮਰਦੀਪ ਸਿੰਘ ਮਲਿਕ ਨੇ ਸ਼ਨੀਵਾਰ ਨੂੰ ਚੌਥੇ ਅਤੇ ਅੰਤਿਮ ਰਾਊਂਡ 'ਚ ਚਾਰ ਓਵਰ 76 ਦਾ ਕਾਰਡ ਖੇਡਣ ਦੇ ਬਾਵਜੂਦ ਇਕ ਸਟ੍ਰੋਕ ਦੇ ਫਰਕ ਨਾਲ 50 ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਲੇ ਓ.ਐੱਨ.ਜੀ.ਸੀ. ਮਾਸਟਰਸ ਗੋਲਫ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਆਪਣੇ ਘਰੇਲੂ ਨੋਇਡਾ ਗੋਲਫ ਕੋਰਸ 'ਚ 32 ਸਾਲਾ ਮਲਿਕ ਨੇ 12 ਅੰਡਰ-276 ਦੇ ਸਕੋਰ ਦੇ ਨਾਲ ਆਪਣਾ ਦੂਜਾ ਖਿਤਾਬ ਜਿੱਤਿਆ।
ਮਲਿਕ ਨੇ ਇਸ ਦੇ ਨਾਲ ਹੀ ਆਪਣੇ ਤਿੰਨ ਸਾਲ ਦੇ ਖਿਤਾਬੀ ਸੋਕੇ ਦਾ ਅੰਤ ਕਰ ਦਿੱਤਾ। ਇਸ ਜਿੱਤ ਨਾਲ ਉਨ੍ਹਾਂ ਨੂੰ 7,50,000 ਦੀ ਪੁਰਸਕਾਰ ਰਾਸ਼ੀ ਮਿਲੀ ਅਤੇ ਇਸ ਦੇ ਨਾਲ ਹੀ ਉਹ ਪੀ.ਜੀ.ਟੀ.ਆਈ. ਆਰਡਰ ਆਫ ਮੈਰਿਟ 'ਚ 11ਵੇਂ ਤੋਂ 6ਵੇਂ ਸਥਾਨ 'ਤੇ ਪਹੁੰਚ ਗਏ। ਦਿੱਲੀ ਦੇ ਕਪਿਲ ਕੁਮਾਰ (72) ਕੁੱਲ 11 ਅੰਡਰ 277 ਦੇ ਸਕੋਰ ਦੇ ਨਾਲ ਦੂਜੇ ਸਥਾਨ 'ਤੇ ਰਹੇ। ਮਹੂ ਦੇ ਓਮ ਪ੍ਰਕਾਸ਼ ਚੌਹਾਨ (71) ਅਤੇ ਬੈਂਗਲੁਰੂ ਦੇ ਆਰ ਮੂਰਤੀ (69) ਕੁੱਲ 10 ਅੰਡਰ 278 ਦੇ ਸਕੋਰ ਦੇ ਨਾਲ ਸੰਯੁਕਤ ਤੀਜੇ ਸਥਾਨ 'ਤੇ ਰਹੇ।
ਹਰਿਆਣਾ ਦੀ ਤੇਲੁਗੂ 'ਤੇ ਰੋਮਾਂਚਕ ਜਿੱਤ
NEXT STORY