ਲੰਡਨ— ਅਮਰੀਕਾ ਦੀ ਟੋਰੀ ਬੋਵੀ ਨੇ ਆਖਰੀ ਸਕਿੰਟਾਂ ਦੀ ਤੇਜ਼ੀ ਨਾਲ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ-2017 ਵਿਚ ਮੇਰੀ-ਜੋਸੀ ਤਾ ਲੋਓ ਨੂੰ ਪਿੱਛੇ ਛੱਡ ਕੇ ਮਹਿਲਾਵਾਂ ਦੀ 100 ਮੀਟਰ ਦੌੜ ਦਾ ਖਿਤਾਬ ਜਿੱਤ ਲਿਆ ਤੇ ਇਲਾਇਨ ਥਾਂਪਸਨ ਦੇ ਇਸ ਰੇਸ 'ਚ ਹਾਲ ਹੀ ਦੇ ਦਬਦਬੇ ਦਾ ਅੰਤ ਕਰ ਦਿੱਤਾ।
ਤਾ ਲਾਓ ਨੇ ਰੇਸ 'ਚ ਸ਼ਾਨਦਾਰ ਸ਼ੁਰੂਆਤ ਕੀਤੀ ਤੇ ਉਹ ਆਈਵਰੀ ਕੋਸਟ ਨੂੰ ਕਿਸੇ ਪ੍ਰਤੀਯੋਗਿਤਾ ਦਾ ਪਹਿਲਾ ਖਿਤਾਬ ਦਿਵਾਉਣ ਦੇ ਕੰਢੇ 'ਤੇ ਪਹੁੰਚ ਚੁੱਕੀ ਸੀ ਕਿ ਉਦੋਂ ਬੋਵੀ ਅਚਾਨਕ ਪਿੱਛਿਓਂ ਤੇਜ਼ੀ ਨਾਲ ਅੱਗੇ ਨਿਕਲੀ ਤੇ ਤਾ ਲੋਓ ਨੂੰ ਹੈਰਾਨ ਕਰ ਕੇ ਖਿਤਾਬ ਲਈ ਉੱਡੀ। ਮਾਮਲਾ ਪੂਰੀ ਤਰ੍ਹਾਂ ਫੋਟੋ ਫਿਨਿਸ਼ ਦਾ ਸੀ। ਅਮਰੀਕੀ ਐਥਲੀਟ ਨੇ ਖੁਦ ਨੂੰ ਫਿਨਿਸ਼ ਲਾਈਨ 'ਤੇ ਝੁਕਾ ਦਿੱਤਾ, ਜਦਕਿ ਤਾ ਲਾਓ ਅਜਿਹਾ ਨਹੀਂ ਕਰ ਸਕੀ ਤੇ ਉਸ ਦੇ ਹੱਥੋਂ ਸੋਨਾ ਨਿਕਲ ਗਿਆ। ਬੋਵੀ ਨੇ ਸੈਕੰਡ ਦੇ ਸੌਵੇਂ ਹਿੱਸੇ ਨਾਲ ਜਿੱਤ ਹਾਸਲ ਕੀਤੀ ਤੇ ਅਮਰੀਕਾ ਦਾ ਵਿਸ਼ਵ ਚੈਂਪੀਅਨਸ਼ਿਪ 'ਚ ਗੋਲਡਨ ਡਬਲ ਪੂਰਾ ਕਰ ਦਿੱਤਾ।
ਜਸਟਿਨ ਗੈਟਲਿਨ ਨੇ ਸ਼ਨੀਵਾਰ ਜਮਾਇਕਾ ਦੇ ਓਸੈਨ ਬੋਲਟ ਨੂੰ ਹਰਾ ਕੇ 100 ਮੀਟਰ ਦਾ ਸੋਨਾ ਜਿੱਤਿਆ ਸੀ। 26 ਸਾਲਾ ਬੋਵੀ ਨੇ 10.85 ਸੈਕੰਡ ਦਾ ਸਮਾਂ ਲਿਆ ਤੇ ਰੇਸ ਪੂਰੀ ਕਰਦਿਆਂ ਹੀ ਟ੍ਰੈਕ 'ਤੇ ਡਿਗ ਪਈ। ਇਸ ਸੋਨ ਤਮਗੇ ਨਾਲ ਉਸ ਨੇ ਰੀਓ ਓਲੰਪਿਕ ਦੇ ਆਪਣੇ ਚਾਂਦੀ ਤਮਗੇ ਤੋਂ ਬਿਹਤਰ ਪ੍ਰਦਰਸ਼ਨ ਕਰ ਲਿਆ। ਬੋਵੀ ਨੇ ਰੇਸ ਜਿੱਤਣ ਤੋਂ ਬਾਅਦ ਕਿਹਾ ਕਿ ਮੈਂ ਫਿਨਿਸ਼ ਲਾਈਨ ਪਾਰ ਕਰਨ ਤਕ ਉਮੀਦ ਨਹੀਂ ਛੱਡੀ ਸੀ। ਤਾ ਲਾਓ ਬਹੁਤ ਤੇਜ਼ੀ ਨਾਲ ਨਿਕਲੀ ਪਰ ਇਸ ਦਾ ਮੇਰੇ 'ਤੇ ਕੋਈ ਅਸਰ ਨਹੀਂ ਪਿਆ। ਮੈਂ ਆਪਣੀਆਂ ਲੱਤਾਂ ਤੇ ਹੱਥਾਂ 'ਤੇ ਜ਼ੋਰ ਲਾਉਂਦੀ ਰਹੀ ਤੇ ਫਿਨਿਸ਼ ਲਾਈਨ ਪਾਰ ਹੋਣ ਤਕ ਮੈਂ ਅਜਿਹਾ ਕੀਤਾ।
ਜਮਾਇਕਾ ਦੀ ਥਾਂਪਸਨ ਨੇ ਪਿਛਲੇ ਸਾਲ ਰੀਓ ਓਲੰਪਿਕ ਵਿਚ 100 ਤੇ 200 ਮੀਟਰ ਦੇ ਖਿਤਾਬ ਜਿੱਤੇ ਸਨ ਪਰ ਇਥੇ ਉਹ ਪੰਜਵੇਂ ਸਥਾਨ 'ਤੇ ਰਹੀ। ਇੰਗਲੈਂਡ ਦੀ ਡਾਫਨੇ ਸ਼ਿਪਰਸ ਨੇ ਕਾਂਸੀ ਤਮਗਾ ਜਿੱਤਿਆ। ਬੋਲਟ ਤੇ ਥਾਂਪਸਨ ਦੀ ਹਾਰ ਦਾ ਮਤਲਬ ਹੈ ਕਿ 2005 ਦੀ ਹੇਲਸਿੰਕੀ ਵਿਸ਼ਵ ਚੈਂਪੀਅਨਸ਼ਿਪ ਤੋਂ ਬਾਅਦ ਜਮਾਇਕਾ ਪਹਿਲੀ ਵਾਰ ਦੋਵਾਂ ਵਰਗਾਂ ਵਿਚ 100 ਮੀਟਰ ਦਾ ਖਿਤਾਬ ਨਹੀਂ ਜਿੱਤ ਸਕਿਆ। ਹੇਲਸਿੰਕੀ ਤੋਂ ਬਾਅਦ ਅਮਰੀਕਾ ਦਾ ਇਹ ਪਹਿਲਾ ਸਪ੍ਰਿੰਟ ਡਬਲ ਹੈ ਅਤੇ ਉਦੋਂ ਗੈਟਲਿਨ ਤੇ ਲੌਰੀਨ ਵਿਲੀਅਮਸ ਚੈਂਪੀਅਨ ਬਣੇ ਸਨ।
ਮਹਿਲਾ ਹੇਪਟਾਥਲਨ ਦਾ ਸੋਨਾ ਬੈਲਜੀਅਮ ਨੂੰ : ਮਹਿਲਾ ਹੇਪਟਾਥਲਨ ਦਾ ਸੋਨ ਤਮਗਾ ਬੈਲਜੀਅਮ ਦੀ ਨਾਫੀ ਥਿਏਮ ਨੇ ਜਿੱਤਿਆ। ਉਸ ਨੇ ਪਿਛਲੇ ਸਾਲ ਰੀਓ ਓਲੰਪਿਕ ਵਿਚ ਵੀ ਸੋਨ ਤਮਗਾ ਜਿੱਤਿਆ ਸੀ। ਉਸ ਦਾ ਕੁਲ ਸਕੋਰ 6784 ਅੰਕ ਰਿਹਾ। ਮਹਿਲਾ ਪੋਲ ਵਾਲਟ ਪ੍ਰਤੀਯੋਗਿਤਾ ਦਾ ਸੋਨ ਤਮਗਾ ਯੂਨਾਨ ਦੀ ਐਕਟੇਰਿਨ ਸਟੇਫਨਿਰਦਈ ਨੇ 4.91 ਮੀਟਰ ਦੀ ਉਚਾਈ ਪਾਰ ਕਰ ਕੇ ਜਿੱਤਿਆ।
ਏਸ਼ੀਆਈ ਜੂਨੀਅਰ ਮੁੱਕੇਬਾਜ਼ੀ 'ਚ ਭਾਰਤ ਨੂੰ 2 ਚਾਂਦੀ ਤੇ 6 ਕਾਂਸੀ ਤਮਗੇ
NEXT STORY