ਵਿਜਕ ਆਨ ਜੀ — ਵਿਸ਼ਵ ਰੈਪਿਡ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਵੀਰਵਾਰ ਨੂੰ ਇੱਥੇ ਟਾਟਾ ਸਟੀਲ ਮਾਸਟਰਸ ਦੇ 10ਵੇਂ ਦੌਰ ਦੇ ਅੰਤ ਵਿਚ ਇੰਗਲੈਂਡ ਦੇ ਗੋਵੇਨ ਜੋਂਸ ਨੂੰ ਹਰਾਇਆ, ਜਿਸ ਨਾਲ ਉਹ ਪੰਜਵੇਂ ਸਥਾਨ 'ਤੇ ਪਹੁੰਚ ਗਿਆ। ਟੂਰਨਾਮੈਂਟ ਵਿਚ ਤੀਜੀ ਜਿੱਤ ਨਾਲ ਆਨੰਦ ਚੋਟੀ 'ਤੇ ਚੱਲ ਰਹੇ ਖਿਡਾਰੀਆਂ ਦੇ ਨੇੜੇ ਪਹੁੰਚ ਗਿਆ ਹੈ। ਉਸ ਨੇ ਜੋਂਸ ਨੂੰ 40 ਚਾਲਾਂ ਵਿਚ ਹਰਾਇਆ। ਉਸਦੇ 10 ਵਿਚੋਂ 6 ਅੰਕ ਹੋ ਗਏ ਹਨ, ਜਿਸ ਨਾਲ ਉਹ ਇੰਗਲੈਂਡ ਦੇ ਅਨੀਸ਼ ਗਿਰੀ, ਨਾਰਵੇ ਦੇ ਮੈਗਨਸ ਕਾਰਲਸਨ ਤੇ ਅਜਰਬੇਜਾਨ ਦੇ ਸ਼ਖਰਿਆਰ ਮਾਮੇਦਾਰੋਵ ਤੋਂ ਇਕ ਅੰਕ ਪਿੱਛੇ ਹੈ, ਜਿਨ੍ਹਾਂ ਸਾਰਿਆਂ ਦੇ ਸੱਤ ਅੰਕ ਹਨ।
ਭਾਰਤ 'ਚ ਤੇਜ਼ ਵਿਕਟ ਚਾਹੁੰਦੇ ਹਨ ਹਰਭਜਨ
NEXT STORY