ਸਟਾਵੇਂਗਰ (ਨਾਰਵੇ)— ਸਾਬਕਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਇੱਥੇ ਅਲਟੀਬਾਕਸ ਨਾਰਵੇ ਸ਼ਤਰੰਜ ਟੂਰਨਾਮੈਂਟ ਦੇ ਸਤਵੇਂ ਦੌਰ 'ਚ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨਾਲ ਭਿੜਨਗੇ। ਆਨੰਦ ਨੇ ਹੌਲੀ ਸ਼ੁਰੂਆਤ ਕੀਤੀ, ਜਿਸ 'ਚ ਉਸ ਨੂੰ ਪਹਿਲੇ ਪੰਜ ਦੌਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਉਸ ਨੇ ਪਿਛਲੇ ਦੌਰ 'ਚ ਸ਼ਾਨਦਾਰ ਵਾਪਸੀ ਕਰਦੇ ਹੋਏ ਅਮਰੀਕਾ ਦਾ ਫੈਬੀਆਨੋ ਕਾਰੂਆਨਾ ਨੂੰ ਹਰਾਇਆ।
ਨਾਕਾਮੁਰਾ ਅਤੇ ਅਰਮੇਨੀਆ ਦੇ ਲੇਵੋਨ ਅਰੋਨੀਅਨ ਦੇ ਚਾਰ-ਚਾਰ ਅੰਕ ਹਨ, ਦੋਵੇਂ ਚੋਟੀ ਦੇ ਸਥਾਨ 'ਤੇ ਬਣੇ ਹੋਏ ਹਨ। ਉਨ੍ਹਾਂ ਦੇ ਰੂਸ ਦੇ ਵਲਾਦਿਮੀਰ ਕ੍ਰੈਮਨਿਕ ਅਤੇ ਸਰਗੇਈ ਕਾਰਜ਼ਾਕਿਨ, ਨੀਦਰਲੈਂਡ ਦੇ ਅਨੀਸ਼ ਗਿਰੀ ਅਤੇ ਅਮਰੀਕਾ ਦੇ ਵੇਸਲੇ ਸੋਅ ਤੋਂ ਇਕ-ਇਕ ਅੰਕ ਜ਼ਿਆਦਾ ਹੈ। ਆਨੰਦ 10 ਖਿਡਾਰੀਆਂ ਦੇ ਰਾਊਂਡ ਰੋਬਿਨ ਟੂਰਨਾਮੈਂਟ 'ਚ 2.5 ਅੰਕ ਨਾਲ ਸਤਵੇਂ ਸਥਾਨ 'ਤੇ ਹਨ।
ਬੰਗਲਾਦੇਸ਼ ਨੂੰ ਹਲਕੇ 'ਚ ਨਹੀਂ ਲਿਆ ਜਾ ਸਕਦਾ : ਗਾਵਸਕਰ
NEXT STORY