ਵਿਜਕ ਆਨ ਜੀ, (ਬਿਊਰੋ)— ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਟਾਟਾ ਸਟੀਲ ਮਾਸਟਰਸ ਸ਼ਤਰੰਜ ਦੇ ਨੌਵੇਂ ਦੌਰ 'ਚ ਨਾਰਵੇ ਦੇ ਮੈਗਨਸ ਕਾਰਲਸਨ ਨਾਲ ਡਰਾਅ ਖੇਡਿਆ। ਆਨੰਦ ਦੀ ਇਹ 9 ਬਾਜ਼ੀਆਂ 'ਚ ਛੇਵੀਂ ਡਰਾਅ ਰਹੀ। ਹੁਣ ਉਹ 14 ਖਿਡਾਰੀਆਂ 'ਚ ਪੰਜ ਅੰਕ ਲੈ ਕੇ ਸੰਯੁਕਤ ਛੇਵੇਂ ਸਥਾਨ 'ਤੇ ਹੈ। ਕਾਰਲਸਨ ਨੇ ਕਾਲੇ ਮੁਹਰਿਆਂ ਨਾਲ ਖੇਡਦੇ ਹੋਏ ਰਾਏ ਲੋਪੇਜ ਤਕਨੀਕ ਅਪਣਾਈ। ਆਨੰਦ ਚਿੱਟੇ ਮੁਹਰਿਆਂ ਨਾਲ ਜ਼ਿਆਦਾ ਕੁਝ ਨਾ ਕਰ ਸਕੇ ਅਤੇ 32 ਚਾਲਾਂ 'ਚ ਡਰਾਅ 'ਤੇ ਸਹਿਮਤੀ ਬਣੀ।
ਸਥਾਨਕ ਸਿਤਾਰੇ ਅਨੀਸ਼ ਗਿਰੀ ਚੌਥੀ ਜਿੱਤ ਦੇ ਬਾਅਦ ਚੋਟੀ 'ਤੇ ਹਨ ਜਿਨ੍ਹਾਂ ਨੇ ਰੂਸ ਦੇ ਮੈਕਸਿਮ ਮਟਲਾਕੋਵ ਨੂੰ ਹਰਾਇਆ। ਅਜਰਬੇਜਾਨ ਦੇ ਸ਼ਖਰੀਆਰ ਮਾਮੇਦਿਯਾਰੋਵ ਸੰਯੁਕਤ ਦੂਜੇ ਸਥਾਨ 'ਤੇ ਹਨ। ਅਮਰੀਕਾ ਦੇ ਵੇਸਲੇ ਸੋਅ ਅਤੇ ਰੂਸਦੇ ਬਲਾਦੀਮਿਰ ਕ੍ਰਾਮਨਿਕ ਸੰਯੁਕਤ ਚੌਥੇ ਸਥਾਨ 'ਤੇ ਜਦਕਿ ਆਨੰਦ ਅਤੇ ਯੁਕ੍ਰੇਨ ਦੇ ਸਰਜੇਈ ਕਰਜਾਕਿਨ ਸੰਯੁਕਤ ਛੇਵੇਂ ਸਥਾਨ 'ਤੇ ਹਨ। ਗ੍ਰੈਂਡਮਾਸਟਰ ਬੀ ਅਧੀਬਾਨ ਨੇ ਅਮਰੀਕਾ ਦੇ ਫੇਬੀਆਨੋ ਕਾਰੂਆਨਾ ਨਾਲ ਡਰਾਅ ਖੇਡਿਆ। ਚੈਲੰਜਰ ਵਰਗ 'ਚ ਵਿਦਿਤ ਗੁਜਰਾਤੀ ਨੂੰ ਜਰਮਨੀ ਦੇ ਮਾਥੀਆਸ ਬਲੂਬਾਮ ਨੇ ਡਰਾਅ 'ਤੇ ਰੋਕਿਆ। ਜਦਕਿ ਗ੍ਰੈਂਡਮਾਸਟਰ ਡੀ ਰਹਿਕਾ ਨੇ ਯੂਕ੍ਰੇਨ ਦੇ ਏਂਟੋਨ ਕੋਰੋਬੋਵ ਨਾਲ ਡਰਾਅ ਖੇਡਿਆ। ਗੁਜਰਾਤੀ ਅਤੇ ਕੋਰੋਬੋਵ 6.5 ਅੰਕ ਲੈ ਕੇ ਚੋਟੀ 'ਤੇ ਹਨ।
IND vs SA :ਭਾਰਤ ਦਾ ਸ਼ਰਮਨਾਕ ਪ੍ਰਦਰਸ਼ਨ ਜਾਰੀ, ਪਹਿਲੀ ਪਾਰੀ 187 ਦੌੜਾਂ 'ਤੇ ਖਤਮ
NEXT STORY