ਨਵੀਂ ਦਿੱਲੀ— ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਇਨ੍ਹਾਂ ਦਿਨਾਂ 'ਚ ਭਾਵੇਂ ਸ਼੍ਰੀਲੰਕਾ ਦੇ ਖਿਲਾਫ ਚਲ ਰਹੀ ਵਨਡੇ ਸੀਰੀਜ਼ 'ਚ ਬਿਜ਼ੀ ਹੈ, ਪਰ ਪਹਿਲੇ ਟੈਸਟ ਮੈਚ ਅਤੇ ਵਨਡੇ ਮੈਚ ਦੇ ਵਿਚਾਲੇ ਮਿਲੇ ਕੁਝ ਫ੍ਰੀ ਟਾਈਮ ਦਾ ਲਾਹਾ ਲੈਂਦੇ ਹੋਏ ਵਿਰਾਟ ਕੋਹਲੀ ਨੇ ਆਪਣੀ ਗਰਲਫ੍ਰੈਂਡ ਅਨੁਸ਼ਕਾ ਦੇ ਨਾਲ ਸਮਾਂ ਬਿਤਾਇਆ ਅਤੇ ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਨ੍ਹਾਂ ਦੋਹਾਂ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਸਨ।
ਹਾਲ ਹੀ 'ਚ ਵਿਰਾਟ ਨੂੰ ਮਿਲਣ ਦੇ ਬਾਅਦ ਅਨੁਸ਼ਕਾ ਸ਼ਰਮਾ ਭਾਰਤ ਪਰਤ ਆਈ ਹੈ। ਇਸ ਦੌਰਾਨ ਉਨ੍ਹਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਕਿ ਮੁੰਬਈ ਏਅਰਪੋਰਟ ਦੀਆਂ ਹਨ, ਇਨ੍ਹਾਂ ਤਸਵੀਰਾਂ 'ਚ ਅਨੁਸ਼ਕਾ ਇਕ ਹੌਟ ਡਰੈਸ 'ਚ ਨਜ਼ਰ ਆ ਰਹੀ ਹੈ। ਇਹ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਜ਼ਿਕਰਯੋਗ ਹੈ ਕਿ ਵਿਰਾਟ ਅਤੇ ਅਨੁਸ਼ਕਾ ਦੇ ਲਈ ਸ਼੍ਰੀਲੰਕਾ ਦੌਰਾ ਇਸ ਲਈ ਵੀ ਖਾਸ ਰਿਹਾ ਕਿਉਂਕਿ ਦੋਹਾਂ ਨੂੰ ਬੂਟਾ ਲਗਾਉਂਦੇ ਹੋਏ ਕੁਆਲਿਟੀ ਟਾਈਮ ਤਾਂ ਮਿਲਿਆ ਹੀ, ਨਾਲ ਹੀ ਸ਼੍ਰੀਲੰਕਾ ਦੇ ਦਾਮਬੁਲਾ 'ਚ ਖੇਡੇ ਗਏ ਪਹਿਲੇ ਵਨਡੇ 'ਚ ਇੰਡੀਅਨ ਟੀਮ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ।
ਤਾਂ ਇਕ ਵਾਰ ਫਿਰ ਵਨਡੇ ਸੀਰੀਜ਼ 'ਚ ਦੇਖਣ ਨੂੰ ਮਿਲੇਗਾ 'ਮਿਸਟਰ ਯੂਨੀਵਰਸ' ਦਾ ਧਮਾਕਾ
NEXT STORY