ਨਵੀਂ ਦਿੱਲੀ- ਇੰਦਰਾ ਗਾਂਧੀ ਇੰਡੋਰ ਸਟੇਡੀਅਮ ਵਿਚ ਚੱਲ ਰਹੇ 16ਵੀਂ ਦਿੱਲੀ ਗ੍ਰੈਂਡ ਮਾਸਟਰ ਸ਼ਤਰੰਜ ਵਿਚ ਟਾਪ ਸੀਡ ਅਜਰਬੈਜਾਨ ਦੇ ਗ੍ਰੈਂਡ ਮਾਸਟਰ ਅਰਕਾਦੀ ਨਾਈਡਿਸ਼ ਨੇ ਪੂਰੇ ਟੂਰਨਾਮੈਂਟ ਵਿਚ ਅਜੇਤੂ ਰਹਿੰਦਿਆਂ ਖਿਤਾਬ ਆਪਣੇ ਨਾਂ ਕਰ ਲਿਆ। ਬੰਗਲਾਦੇਸ਼ ਦਾ 44 ਸਾਲਾ ਗ੍ਰੈਂਡ ਮਾਸਟਰ ਜਿਓਰ ਰਹਿਮਾਨ ਦੂਜੇ ਸਥਾਨ 'ਤੇ ਰਿਹਾ, ਜਿਸ ਨੇ ਭਾਰਤ ਦੇ ਮੁਰਲੀ ਕਾਰਤੀਕੇਅਨ ਨੂੰ ਡਰਾਅ 'ਤੇ ਰੋਕ ਕੇ ਟਾਪ-3 ਤੋਂ ਬਾਹਰ ਕਰ ਦਿੱਤਾ। ਭਾਰਤ ਲਈ ਰਾਹਤ ਦੀ ਗੱਲ ਇਹ ਰਹੀ ਕਿ ਉਸ ਦੇ ਇੰਟਰਨੈਸ਼ਨਲ ਮਾਸਟਰ ਨੂਬੇਰਸ਼ਾਹ ਬਿਘਨੇਸ਼ ਐੱਨ. ਆਰ. ਨੂੰ ਹਰਾ ਕੇ 8 ਅੰਕ ਨਾਲ ਤੀਜਾ ਸਥਾਨ ਹਾਸਲ ਕੀਤਾ।
ਚੌਥੇ ਤੋਂ 10ਵੇਂ ਸਥਾਨ ਤੱਕ ਕ੍ਰਮਵਾਰ ਹੰਗਰੀ ਦਾ ਐਡਮ ਹੋਵਾਰਥ, ਭਾਰਤ ਦਾ ਮੁਰਲੀ ਕਾਰਤੀਕੇਅਨ ਤੇ ਵੈਭਵ ਸੂਰੀ, ਨੀਦਰਲੈਂਡ ਦਾ ਸੇਰਜੀ ਟੀਵੀਯਾਕੋਵ, ਇਟਲੀ ਦਾ ਡੇਵਿਡ ਅਲਬਰਟੋ, ਭਾਰਤ ਦਾ ਦੀਪਨ ਚਕਰਵਰਤੀ ਤੇ ਯੂਕ੍ਰੇਨ ਦਾ ਐਡਮ ਤੁਖੇਵ ਰਹੇ।
ਫੈਡਰਰ, ਜੋਕੋਵਿਚ ਤੇ ਸ਼ਾਰਾਪੋਵਾ ਦੀ ਜੇਤੂ ਸ਼ੁਰੂਆਤ
NEXT STORY