ਨਵੀਂ ਦਿੱਲੀ (ਬਿਊਰੋ)— ਭਾਰਤ ਦੇ ਅਰਜੁਨ ਮੈਨੀ ਫਾਰਮੁਲਾ ਵਨ ਟੀਮ ਹਾਸ ਐੱਫ ਵਨ ਦੇ ਲਈ 2018 'ਚ ਡਵੈਲਪਮੈਂਟ ਡ੍ਰਾਈਵਰ ਬਣੇ ਰਣਿਗੇ। ਇਸ ਦੌਰਾਨ ਉਹ ਐੱਫ.ਆਈ.ਏ. ਫਾਰਮੁਲਾ 2 ਚੈਂਪੀਅਨਸ਼ਿਪ 'ਚ ਟ੍ਰਾਈਡੇਂਟ ਲਈ ਪੂਰੇ ਸੀਜ਼ਨ ਇਸ ਮੁਕਾਬਲੇ 'ਚ ਭਾਗ ਲੈਣਗੇ। ਬੇਂਗਲੁਰੂ ਦੇ 20 ਸਾਲਾਂ ਮੈਨੀ ਦੇ ਨਾਲ ਟੀਮ 'ਚ 19 ਸਾਲਾਂ ਅਮਰੀਕੀ ਚਾਲਕ ਸੈਂਟਿਆਨੋ ਫੇਰੂਚੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਦੋਵੇਂ ਟੀਮ ਟ੍ਰਾਈਡੇਂਟ ਦੇ ਮੈਂਬਰ ਹੋਣ ਦੇ ਨਾਲ ਹਾਸ ਦੇ ਡਵੈਲਪਮੈਂਟ ਡ੍ਰਾਈਵਰ ਵੀ ਰਹਿਣਗੇ। ਮੈਨੀ ਨੇ ਕਿਹਾ ਐੱਫ.ਵਨ. ਪ੍ਰੋਗਰਾਮ ਨਾਲ ਜੁੜਕੇ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੈ, ਜਿਸ 'ਚ ਰੇਸਟ੍ਰੈਕ ਅਤੇ ਇੰਜੀਨਿਅਰਾਂ ਦੇ ਨਾਲ ਮੈਨੂੰ ਕੀ ਕਰਨਾ ਹੈ ਸ਼ਾਮਲ ਹੈ। ਸੱਚ ਕਹਾਂ ਤਾਂ ਇਸ ਨੇ ਮੈਨੂੰ ਜੀ.ਪੀ. 3 ਤੋਂ ਫਾਰਮੁਲਾ 2 ਤਕ ਪਹੁੰਚਣ 'ਚ ਮਦਦ ਕੀਤੀ ਹੈ। ਹਾਸ ਦਾ ਧੰਨਵਾਦ ਕਿ ਮੈਂ ਫਾਰਮੁਲਾ ਵਨ 'ਚ ਭਾਗ ਲੈਣ ਦੇ ਆਪਣੇ ਸੁਪਨੇ ਦੇ ਇਕ ਕਦਮ ਨੇੜੇ ਪਹੁੰਚਿਆ ਹਾਂ।
ਅਜਿਹਾ ਖਿਡਾਰੀ ਜੋ ਹੁਣ ਤੱਕ IPL 'ਚ ਬਦਲ ਚੁੱਕਾ ਹੈ 7 ਟੀਮਾਂ
NEXT STORY