ਨਵੀਂ ਦਿੱਲੀ— ਦੁਨੀਆ ਦੇ ਸਭ ਤੋਂ ਸਖਤ ਤੇ ਮਜ਼ਬੂਤ ਗ੍ਰੈਂਡ ਮਾਸਟਰ ਓਪਨ ਮੰਨੇ ਜਾਣ ਵਾਲੇ ਐਰੋਫਲੋਟ ਓਪਨ 2018 ਵਿਚ ਆਖਰੀ ਤੇ ਫੈਸਲਾਕੁੰਨ ਰਾਊਂਡ ਵਿਚ ਭਾਰਤੀ ਗ੍ਰੈਂਡ ਮਾਸਟਰ ਸੇਥੂਰਮਨ ਨੇ ਤਜਰਬੇਕਾਰ ਗ੍ਰੈਂਡ ਮਾਸਟਰ ਮਾਲਦੋਵ ਦੇ ਵਿਕਟਰ ਬੋਲੋਗਨ ਨੂੰ ਹਰਾ ਕੇ 6.5 ਅੰਕਾਂ ਨਾਲ ਦੂਜਾ ਸਥਾਨ ਹਾਸਲ ਕਰਦੇ ਹੋਏ ਦੇਸ਼ ਦੇ ਸ਼ਤਰੰਜ ਪ੍ਰੇਮੀਆਂ ਨੂੰ ਮਾਣ ਕਰਨ ਦਾ ਮੌਕਾ ਦੇ ਦਿੱਤਾ।
ਭਾਰਤ ਦੇ ਲਿਹਾਜ਼ ਨਾਲ ਇਹ ਮੈਚ ਸਭ ਤੋਂ ਮਹੱਤਵਪੂਰਨ ਸੀ ਕਿਉਂਕਿ ਜਿੱਤ ਸੇਥੂਰਮਨ ਨੂੰ ਟਾਪ-3 ਵਿਚ ਪਹੁੰਚਾ ਸਕਦੀ ਸੀ ਤੇ ਇਹ ਹੀ ਸ਼ਰਤ ਬੋਲੋਗਨ 'ਤੇ ਵੀ ਲਾਗੂ ਹੁੰਦੀ ਸੀ। ਬੋਲੋਗਨ ਕੱਲ ਹੀ ਬੇਹੱਦ ਸ਼ਾਦਨਾਰ ਜਿੱਤ ਨਾਲ ਚੰਗੇ ਆਤਮ-ਵਿਸ਼ਵਾਸ ਨਾਲ ਭਰਪੂਰ ਸੀ।
ਆਖਰੀ ਰਾਊਂਡ ਵਿਚ ਸ਼ਸ਼ੀਕਿਰਣ ਤੇ ਅਰਵਿੰਦ ਦੀ ਹਾਰ, ਮੁਰਲੀ ਤੇ ਵਿਦਿਤ ਦੇ ਡਰਾਅ ਤੋਂ ਬਾਅਦ ਸਾਰਿਆਂ ਦੀਆਂ ਨਜ਼ਰਾਂ ਸੇਥੁਰਮਨ 'ਤੇ ਟਿਕੀਆਂ ਹੋਈਆਂ ਸਨ ਤੇ ਉਸ ਨੇ ਸ਼ਾਨਦਾਰ ਚਾਲਾਂ ਨਾਲ ਐਡਗੇਂਮ ਵਿਚ ਜਿੱਤ ਦਰਜ ਕੀਤੀ। ਬੇਲਾਰੂਸ ਦੇ ਕੋਵਲੇਵ ਬਲਾਦਿਸਲਾਵ ਨੇ ਅਰਮੀਨੀਆ ਦੇ ਸਰਗਿਸਸਿਅਨ ਗੈਬ੍ਰੀਅਲ ਨਾਲ ਆਸਾਨੀ ਨਾਲ ਡਰਾਅ ਖੇਡਦੇ ਹੋਏ ਅੱਧੇ ਅੰਕ ਦੀ ਬੜ੍ਹਤ ਨਾਲ 7 ਅੰਕ ਬਣਾ ਕੇ ਟੂਰਨਾਮੈਂਟ ਜਿੱਤ ਲਿਆ। ਟੂਰਨਾਮੈਂਟ ਵਿਚ ਮੇਜ਼ਬਾਨ ਰੂਸ ਦਾ ਦਿਮਿਤ੍ਰੋਵ ਗੇਰਦਿਵਸਕੀ 6.5 ਅੰਕ ਬਣਾ ਕੇ ਟਾਈਬ੍ਰੇਕ ਵਿਚ ਤੀਜੇ ਸਥਾਨ 'ਤੇ ਰਿਹਾ। ਹੋਰਨਾਂ ਭਾਰਤੀ ਖਿਡਾਰੀਆਂ ਵਿਚ ਸ਼ਸ਼ੀਕਿਰਣ 25ਵੇਂ, ਅਰਵਿੰਦ ਚਿਦਾਂਬਰਮ 26ਵੇਂ, ਮੁਰਲੀ ਕਾਰਤੀਕੇਅਨ 29ਵੇਂ ਤੇ ਵਿਦਿਤ ਗੁਜਰਾਤੀ 35ਵੇਂ ਸਥਾਨ 'ਤੇ ਰਹੇ।
ਵਿਨੇਸ਼ ਨੇ ਚਾਂਦੀ ਤੇ ਸੰਗੀਤਾ ਨੇ ਜਿੱਤੀ ਕਾਂਸੀ
NEXT STORY