ਨਵੀਂ ਦਿੱਲੀ— ਉਦੇਪੁਰ 'ਚ ਆਯੋਜਿਤ ਏਸ਼ੀਅਨ ਪਾਵਰ ਲਿਫਟਿੰਗ ਚੈਂਪੀਅਨਸ਼ਿਪ 'ਚ ਪੰਜਾਬ ਨੇ 2 ਪਾਵਰ ਲਿਫਟਰਾਂ ਇੰਦਰਜੀਤ ਸਿੰਘ ਅਤੇ ਜੈਸਮੀਨ ਕੌਰ ਨੇ ਆਪੋਂ-ਆਪਣੇ ਵਰਗਾਂ 'ਚ ਸੋਨ ਤਮਗੇ ਜਿੱਤ ਕੇ ਦੇਸ਼ ਅਤੇ ਪੰਜਾਬ ਦਾ ਨਾਂ ਚਮਕਾਇਆ। ਭਾਰਤ ਵੱਲੋਂ ਨੁਮਾਇੰਦਗੀ ਕਰ ਰਹੇ ਪੰਜਾਬ ਦੇ ਇੰਦਰਜੀਤ ਸਿੰਘ ਪੁੱਤਰ ਬਲਵੰਤ ਸਿੰਘ ਨੇ 105 ਕਿਲੋ ਭਾਰ ਵਰਗ 'ਚ ਹਿੱਸਾ ਲਿਆ, ਜਿਸ 'ਚ ਉਸ ਨੇ ਕੁਲ 760 ਕਿਲੋ ਭਾਰ ਚੁੱਕੇ ਕੇ ਸੋਨ ਤਮਗਾ ਜਿੱਤਿਆ। ਇਸੇ ਤਰ੍ਹਾਂ ਪੰਜਾਬ ਦੀ ਇਕ ਹੋਰ ਪਾਵਰ ਲਿਫਟਰ ਜੈਸਮੀਨ ਕੌਰ ਪੁੱਤਰੀ ਅਮਲੋਕ ਸਿੰਘ ਨੇ 84 ਕਿਲੋ ਤੋਂ ਵੱਧ ਭਾਰ ਵਰਗ 'ਚ 335 ਕਿਲੋ ਭਾਰ ਚੁੱਕ ਕੇ ਸੋਨ ਤਮਗਾ ਜਿੱਤਿਆ। ਇਹ ਦੋਵੇਂ ਪਾਵਰ ਲਿਫਟਰ ਬਠਿੰਡਾ ਦੇ ਭੀਮ ਅਖਾੜੇ ਸੈਂਟਰ ਦੇ ਖਿਡਾਰੀ ਹਨ, ਜਿੱਥੇ ਖੇਡ ਵਿਭਾਗ ਦੇ ਕੋਚ ਪਰਮਿੰਦਰ ਸਿੰਘ ਤੋਂ ਸਿਖਲਾਈ ਲਈ।
ਇਨ੍ਹਾਂ ਅੰਕੜਿਆਂ ਮੁਤਾਬਕ ਰੋਹਿਤ ਸ਼ਰਮਾ ਲਈ ਲੱਕੀ ਹੈ ਈਡਨ ਗਾਰਡਨ
NEXT STORY