ਨਵੀਂ ਦਿੱਲੀ— ਸਨਰਾਈਜ਼ਰਸ ਹੈਦਰਾਬਾਦ ਨੇ ਆਈ.ਪੀ.ਐੱਲ, ਦੇ ਦੂਜੇ ਕੁਆਲੀਫਾਇਰ ਮੁਕਾਬਲੇ 'ਚ ਕੋਲਕਾਤਾ ਨਾਈਟ ਰਾਈਡਰਜ਼ ਨੂੰ 14 ਦੌੜਾਂ ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਰਾਸ਼ਿਦ ਖਾਨ ਦਾ ਇਹ ਟੂਰਨਾਮੈਂਟ ਬਿਹਤਰੀਨ ਰਿਹਾ ਹੈ, ਹਰ ਵਾਰ ਦੀ ਤਰ੍ਹਾਂ ਉਸ ਨੇ ਇਸ ਮੈਚ 'ਚ ਵੀ ਕਮਾਲ ਦਾ ਪ੍ਰਦਰਸ਼ਨ ਕੀਤਾ। ਕੋਲਕਾਤਾ ਖਿਲਾਫ ਰਾਸ਼ਿਦ ਨੇ 10 ਗੇਂਦਾਂ 'ਤੇ ਅਜੇਤੂ ਰਹਿ ਕੇ 2 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ 34 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਉਸ ਨੇ 4 ਓਵਰਾਂ 'ਚ 19 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਰਾਸ਼ਿਦ ਦੇ ਇਸ ਪ੍ਰਦਰਸ਼ਨ ਦੀ ਬਦੌਲਤ ਉਸ ਨੂੰ 'ਮੈਨ ਆਫ ਦ ਮੈਚ' ਦਾ ਪੁਰਸਕਾਰ ਵੀ ਦਿੱਤਾ ਗਿਆ।
ਮੈਚ ਜਿੱਤਣ ਤੋਂ ਬਾਅਦ ਰਾਸ਼ਿਦ ਨੇ ਕਿਹਾ ਕਿ ਮੇਰੇ ਲਈ ਇਹ ਬਹੁਤ ਜਰੂਰੀ ਸੀ, ਮੈਂ ਤਾਂ ਸਿਰਫ ਆਪਣਾ ਬਿਹਤਰੀਨ ਪ੍ਰਦਰਸ਼ਨ ਕਰਨ ਦਾ ਯਤਨ ਕੀਤਾ। ਆਖੀਰ 'ਚ ਜੋ ਮੈਂ ਬੱਲੇਬਾਜ਼ੀ ਕੀਤੀ ਉਸ ਦੇ ਲਈ ਮੈਂ ਬਹੁਤ ਖੁਸ਼ ਹਾਂ ਅਤੇ ਇਸ ਦੀ ਮੈਨੂੰ ਬਹੁਤ ਉਮੀਦ ਸੀ। ਮੈਂ ਆਪਣੀ ਕਰੀਅਰ ਦੀ ਸੁਰੂਆਤ ਬੱਲੇਬਾਜ਼ੀ ਤੋਂ ਕੀਤੀ ਸੀ ਅਤੇ ਮੇਰੇ ਕੋਲ ਵਿਸ਼ਵਾਸ ਵੀ ਹੈ। ਮੈਨੂੰ ਕੋਚ ਨੇ ਕਿਹਾ ਕਿ ਫੋਕਸ ਸਿੱਧਾ ਖੇਡਣ 'ਤੇ ਰੱਖਣਾ। ਫਿਲਡਿੰਗ 'ਚ ਤੁਸੀਂ ਕੋਈ ਬਹਾਨਾ ਨਹੀਂ ਬਣਾ ਸਕਦੇ। ਸਿਰਫ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਨ ਦਾ ਯਤਨ ਕਰੇ। ਮੈਂ ਆਪਣਾ ਪੁਰਸਕਾਰ ਉਨ੍ਹਾਂ ਲੋਕਾਂ ਨੂੰ ਸਮਰਪਿਤ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਬੰਬ ਧਮਾਕੇ 'ਚ ਆਪਣੀ ਜਾਨ ਗੁਆਈ।
ਇਸ ਤੋਂ ਪਹਿਲਾਂ ਟਾਸ ਹਾਰ ਕੇ ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 7 ਵਿਕਟਾਂ ਗੁਆ ਕੇ 174 ਦੌੜਾਂ ਬਣਾਈਆਂ। ਜਵਾਬ 'ਚ ਉਤਰੀ ਕੋਲਕਾਤਾ ਦੀ ਸ਼ੁਰੂਆਤ ਸ਼ਾਨਦਾਰ ਸੀ, ਪਰ ਰਾਸ਼ਿਦ ਖਾਨ ਨੇ ਉਨ੍ਹਾਂ ਨੂੰ ਆਪਣੇ ਜਾਲ 'ਚ ਫਸਾ ਦਿੱਤਾ ਅਤੇ ਕੋਲਕਾਤਾ 20 ਓਵਰਾਂ 'ਚ 9 ਵਿਕਟਾਂ ਗੁਆ ਕੇ 160 ਦੌੜਾਂ ਹੀ ਬਣਾ ਸਕੀ। ਹੈਦਰਾਬਾਦ ਦੂਜੀ ਵਾਰ ਫਾਈਨਲ 'ਚ ਪਹੁੰਚਣ 'ਚ ਕਾਮਯਾਬ ਰਹੀ ਹੈ। ਇਸ ਤੋਂ ਪਹਿਲਾਂ ਉਸ ਨੇ 2016 'ਚ ਫਾਈਨਲ ਦੀ ਟਿਕਟ ਪੱਕੀ ਕੀਤੀ ਸੀ, ਜਿੱਥੇ ਬੈਂਗਲੁਰੂ ਨੂੰ ਹਰਾ ਕੇ ਪਹਿਲੀ ਵਾਰ ਖਿਤਾਬ 'ਤੇ ਕਬਜ਼ਾ ਕੀਤਾ ਸੀ।
Nokia ਦੇ ਇਸ ਸਮਾਰਟਫੋਨ ਦੀ ਜਾਣਕਾਰੀ ਹੋਈ ਲੀਕ, 29 ਮਈ ਨੂੰ ਹੋਵੇਗਾ ਲਾਂਚ
NEXT STORY