ਗੋਲਡਕੋਸਟ— ਭਾਰਤ ਦੀ ਅਸ਼ਵਨੀ ਪੋਨੰਪਾ ਅਤੇ ਸਿੱਕੀ ਰੈਡੀ ਦੀ ਮਹਿਲੀ ਡਬਲਜ਼ ਜੋੜੀ ਨੇ ਰਾਸ਼ਟਰਮੰਡਲ ਖੇਡਾਂ 'ਚ ਆਸਟ੍ਰੇਲੀਆ ਜੋੜੀ ਨੂੰ ਮਾਤ ਦੇ ਕੇ ਮਹਿਲਾ ਡਬਲਜ਼ ਦੇ ਕਾਂਸੀ ਤਮਗੇ ਦੇ ਕਬਜਾ ਕੀਤਾ ਹੈ। ਭਾਰਤੀ ਜੋੜੀ ਨੇ ਆਸਟ੍ਰੇਲੀਆ ਨੂੰ 21-19, 21-19 ਦੇ ਅੰਤਰ ਨਾਲ ਮਾਤ ਦਿੱਤੀ। ਦੋਨਾਂ ਖੇਡਾਂ 'ਚ ਟੀਮਾਂ ਦੇ ਵਿਚਕਾਰ ਸਖਤ ਟੱਕਰ ਦੇਖਣ ਨੂੰ ਮਿਲੀ। ਪਰ ਅੰਤ 'ਚ ਭਾਰਤੀ ਜੋੜੀ ਨੇ ਅਨੁਭਵ ਦਾ ਫਾਇਦਾ ਉਠਾਉਂਦੇ ਹੋਏ ਕਾਂਸੀ ਦੇ ਤਮਗਾ ਜਿੱਤਿਆ।
ਭਾਰਤੀ ਦਲ ਪਹਿਲੇ ਹੀ ਮਿਕਸਡ ਟੀਮ ਮੁਕਾਬਲੇ 'ਚ ਸੋਨ ਤਮਗਾ ਜਿੱਤ ਚੁਕਿਆ ਹੈ। ਉਥੇ ਹੀ ਸ਼੍ਰੀਕਾਂਤ ਕਿਦਾਂਬੀ ਸਿੰਗਲਜ਼ ਦੇ ਫਾਈਨਲ 'ਚ ਪਹੁੰਚ ਚੁਕੇ ਹਨ। ਉਥੇ ਉਨ੍ਹਾਂ ਦਾ ਮੁਕਾਬਲਾ ਮਲੇਸ਼ੀਆ ਦੇ ਲੀ ਚੋਂਗ ਵੀ ਨਾਲ ਹੋਣਾ ਹੈ। ਉਥੇ ਹੀ ਦੂਸਰੇ ਪਾਸੇ ਮਹਿਲਾ ਸਿੰਗਲਜ਼ ਦੇ ਫਾਈਨਲ 'ਚ ਪੀ.ਵੀ. ਸਿੰਧੂ ਅਤੇ ਸਾਇਨਾ ਨੇਹਵਾਲ ਵੀ ਫਾਈਨਲ 'ਚ ਪਹੁੰਚ ਗਈਆਂ ਹਨ।
ਭਾਰਤੀ ਸੋਨ ਤਮਗਾ ਜੇਤੂ ਪੂਨਮ ਯਾਦਵ 'ਤੇ ਹੋਇਆ ਜਾਨਲੇਵਾ ਹਮਲਾ
NEXT STORY