ਮੁੰਬਈ— ਅਖਿਲ ਭਾਰਤੀ ਰਾਸ਼ਟਰੀ ਸ਼ਤਰੰਜ ਸੰਘ (ਬਲਾਈਂਡ) ਵੱਲੋਂ ਆਯੋਜਿਤ ਰਾਸ਼ਟਰੀ ਬਲਾਈਂਡ ਸ਼ਤਰੰਜ ਚੈਂਪੀਅਨਸ਼ਿਪ-2018 ਵਿਚ 4 ਵਾਰ ਦੇ ਰਾਸ਼ਟਰੀ ਜੇਤੂ ਕਰਨਾਟਕ ਦੇ ਕਿਸ਼ਨ ਗਾਂਗੁਲੀ ਨੇ ਬੇਹੱਦ ਪੇਸ਼ੇਵਰ ਅੰਦਾਜ਼ 'ਚ ਖੇਡ ਦਿਖਾਉਂਦੇ ਹੋਏ 8 ਮੈਚਾਂ ਤੋਂ ਬਾਅਦ 7 ਅੰਕ ਬਣਾਉਂਦੇ ਹੋਏ 1 ਅੰਕ ਦੀ ਸਿੰਗਲ ਲੀਡ ਬਰਕਰਾਰ ਰੱਖੀ ਹੈ। ਹੁਣ ਜਦੋਂ 5 ਰਾਊਂਡ ਬਾਕੀ ਹਨ ਤਾਂ ਉਸ ਦੀ ਬੇਹੱਦ ਸੰਤੁਲਿਤ ਖੇਡ 6 ਜਿੱਤਾਂ ਅਤੇ 2 ਡਰਾਅ, ਉਸ ਨੂੰ ਖਿਤਾਬ ਦਾ ਦਾਅਵੇਦਾਰ ਬਣਾ ਰਹੀ ਹੈ। ਅੱਜ 2 ਮੈਚਾਂ ਵਿਚ ਪਹਿਲਾਂ ਤਾਂ 7ਵੇਂ ਰਾਊਂਡ 'ਚ ਉਸ ਨੇ ਮਹਾਰਾਸ਼ਟਰ ਦੇ ਗੌਰਵ ਗੜੋਡੀਆ ਨਾਲ ਡਰਾਅ ਖੇਡਿਆ, ਫਿਰ 8ਵੇਂ ਰਾਊਂਡ ਵਿਚ ਤਾਮਿਲਨਾਡੂ ਦੇ ਮਾਰੀਮੁਤਥੁ ਪੀ. ਨੂੰ ਹਰਾਉਂਦੇ ਹੋਏ ਸਿੰਗਲ ਲੀਡ ਬਰਕਰਾਰ ਰੱਖੀ, ਜਦਕਿ ਦੂਸਰੇ ਸਥਾਨ 'ਤੇ ਮਹਾਰਾਸ਼ਟਰ ਦਾ ਆਰਿਅਨ ਜੋਸ਼ੀ 6 ਅੰਕਾਂ ਨਾਲ ਦੂਸਰੇ ਸਥਾਨ 'ਤੇ ਕਾਬਜ਼ ਹੋ ਗਿਆ ਹੈ।
ਹੋਰ ਖਿਡਾਰੀਆਂ ਵਿਚ ਗੁਜਰਾਤ ਦਾ ਅਸ਼ਵਿਨ ਮਾਕਵਾਨਾ 5.5 ਅੰਕਾਂ ਨਾਲ ਦੂਸਰੇ, ਓਡਿਸ਼ਾ ਦਾ ਸੌਂਦਰਯਾ ਪ੍ਰਧਾਨ 5 ਅੰਕਾਂ ਨਾਲ ਚੌਥੇ, 4.5 ਅੰਕਾਂ ਨਾਲ ਬੰਗਾਲ ਦਾ ਯੂਧੂਜੀਤ ਅਤੇ ਓਡਿਸ਼ਾ ਦਾ ਪ੍ਰਾਚੁਰਿਯਾ ਪ੍ਰਧਾਨ 5ਵੇਂ ਅਤੇ 6ਵੇਂ, 4 ਅੰਕਾਂ ਨਾਲ ਓਡਿਸ਼ਾ ਦਾ ਸ਼ੁਭੇਂਦੁ ਪਾਤਰਾ ਅਤੇ ਕਰਨਾਟਕ ਦਾ ਕ੍ਰਿਸ਼ਣਾ ਉਡੱਪਾ 7ਵੇਂ ਅਤੇ 8ਵੇਂ, 3 ਅੰਕਾਂ ਨਾਲ ਮਹਾਰਾਸ਼ਟਰ ਦਾ ਸ਼ਿਰੀਸ਼ ਪਾਟਿਲ ਅਤੇ ਤਾਮਿਲਨਾਡੂ ਦਾ ਮਾਰੀਮੁਤਥੁ ਪੀ. 9ਵੇਂ ਅਤੇ 10ਵੇਂ ਸਥਾਨ 'ਤੇ ਕਾਇਮ ਹਨ।
ਝੂਲਨ ਬਣੀ 200 ਵਨ ਡੇ ਵਿਕਟਾਂ ਲੈਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ
NEXT STORY