ਮੈਡ੍ਰਿਡ, (ਬਿਊਰੋ)— ਲੁਈ ਸੁਆਰੇਜ ਦੇ ਗੋਲ ਦੇ ਕਾਰਨ ਬਾਰਸੀਲੋਨਾ ਨੇ ਲਾ ਲੀਗਾ ਦੇ ਮੈਚ 'ਚ ਐਟਲੈਟਿਕੋ ਮੈਡ੍ਰਿਡ ਨਾਲ 1-1 ਨਾਲ ਡਰਾਅ ਖੇਡ ਕੇ ਇਸ ਸੈਸ਼ਨ 'ਚ ਆਪਣੇ ਨਹੀਂ ਹਾਰਨ ਦਾ ਰਿਕਾਰਡ ਬਰਕਰਾਰ ਰਖਿਆ ਹੈ। ਸਾਉਲ ਨਿਗੁਏਜ ਦੇ ਸ਼ਾਨਦਾਰ ਗੋਲ ਨੇ ਐਟਲੈਟਿਕੋ ਦੀ ਮੈਚ 'ਚ ਸ਼ੁਰੂਆਤੀ ਬੜ੍ਹਤ ਬਣਾਈ ਪਰ ਮੈਚ ਖਤਮ ਹੋਣ ਤੋਂ 9 ਮਿੰਟ ਪਹਿਲਾਂ ਸੁਆਰੇਜ ਨੇ ਗੋਲ ਕਰਕੇ ਟੀਮ ਨੂੰ ਬਰਾਬਰੀ ਦਿਵਾ ਦਿੱਤੀ।
ਮੈਚ ਦੇ ਬਾਅਦ ਸੁਆਰੇਜ ਨੇ ਕਿਹਾ ਕਿ ਸਾਰਿਆਂ ਨੂੰ ਪਤਾ ਹੈ ਕਿ ਐਟਲੈਟਿਕੋ ਦੀ ਡਿਫੈਂਸ ਲਾਈਨ ਕਾਫੀ ਮਜ਼ਬੂਤ ਹੈ, ਪਰ ਦੂਜੇ ਹਾਫ 'ਚ ਸਾਨੂੰ ਆਪਣੇ 'ਤੇ ਭਰੋਸਾ ਸੀ। ਇਕ ਹੋਰ ਮੈਚ 'ਚ ਰੀਅਲ ਮੈਡ੍ਰਿਡ ਨੇ ਕ੍ਰਿਸਟੀਆਨੋ ਰੋਨਾਲਡੋ ਦੇ 85ਵੇਂ ਮਿੰਟ 'ਚ ਕੀਤੇ ਗਏ ਗੋਲ ਦੇ ਦਮ 'ਤੇ ਗੇਟਫੇ ਨੂੰ 2-1 ਨਾਲ ਹਰਾਇਆ। ਇਸ ਜਿੱਤ ਦੇ ਨਾਲ ਮੈਡ੍ਰਿਡ ਦੀ ਟੀਮ ਸਕੋਰ ਬੋਰਡ 'ਚ ਦੂਜੇ ਸਥਾਨ 'ਤੇ ਆ ਗਈ। ਬਾਰਸੀਲੋਨਾ ਪੰਜ ਅੰਕ ਦੀ ਬੜ੍ਹਤ ਦੇ ਨਾਲ ਪਹਿਲੇ ਸਥਾਨ 'ਤੇ ਹੈ।
ਆਖਰ ਪਾਕਿ ਕ੍ਰਿਕਟ ਪ੍ਰਸ਼ੰਸਕ ਕਿਉਂ ਚਾਹੁੰਦੇ ਹਨ ਕਿ ਭਾਰਤ 'ਚ ਕੌਮਾਂਤਰੀ ਕ੍ਰਿਕਟ 'ਤੇ ਪਾਬੰਦੀ ਲੱਗੇ
NEXT STORY