ਨਵੀਂ ਦਿੱਲੀ— ਭਾਰਤ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਕਾਰਜਵਾਹਕ ਪ੍ਰਧਾਨ ਸੀ. ਕੇ. ਖੰਨਾ ਨੇ ਹਰਮਨਪ੍ਰੀਤ ਕੌਰ ਨੂੰ ਉਸ ਦੀ ਅਜੇਤੂ 171 ਦੌੜਾਂ ਦੀ ਜੇਤੂ ਪਾਰੀ ਅਤੇ ਭਾਰਤੀ ਟੀਮ ਦੇ ਮਹਿਲਾ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚਣ ਦੀ ਵਧਾਈ ਦਿੱਤੀ ਹੈ। ਸੀ. ਕੇ. ਖੰਨਾ ਨੇ ਆਪਣੇ ਵਧਾਈ ਸੰਦੇਸ਼ 'ਚ ਕਿਹਾ ਕਿ ਹਰਮਨ ਨੇ 115 ਗੇਂਦਾਂ 'ਚ 171 ਦੌੜਾਂ ਦੀ ਜੋ ਧਮਾਕੇਦਾਰ ਪਾਰੀ ਖੇਡੀ ਹੈ, ਉਹ ਮਹਿਲਾ ਵਿਸ਼ਵਕੱਪ ਦੇ ਇਤਿਹਾਸ 'ਚ ਸਰਵਸ਼੍ਰੇਸ਼ਠ ਪਾਰੀਆਂ 'ਚੋਂ ਇਕ ਹੈ। ਹਰਮਨ ਨੇ ਇਕ ਜਬਰਦਸਤ ਪਾਰੀ ਖੇਡੀ, ਜਿਸ ਦੀ ਬਦੌਲਤ ਭਾਰਤ ਫਾਈਨਲ 'ਚ ਪਹੁੰਚ ਗਿਆ। ਇਸ ਤੋਂ ਬਾਅਦ ਗੇਂਦਬਾਜ਼ਾਂ ਨੂੰ ਵੀ ਵਧਾਈ ਜਿਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਖੰਨਾ ਨੇ ਭਾਰਤੀ ਟੀਮ ਨੂੰ ਫਾਈਨਲ 'ਚ ਪਹੁੰਚਣ 'ਤੇ ਵਧਾਈ ਦਿੱਤੀ ਅਤੇ 23 ਜੁਲਾਈ ਨੂੰ ਇੰਗਲੈਂਡ ਖਿਲਾਫ ਹੋਣ ਵਾਲੇ ਫਾਈਨਲ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਫੀਫਾ ਅੰਡਰ-17 ਵਿਸ਼ਵ ਕੱਪ ਦੇ ਤੀਜੇ ਪੜਾਅ ਦੀਆਂ ਆਨਲਾਈਨ ਟਿਕਟਾਂ ਦੀ ਵਿਕਰੀ ਸ਼ੁਰੂ
NEXT STORY