ਬਾਂਬੋਲਿਮ— ਮਾਨਵੀਰ ਸਿੰਘ ਦੇ ਗੋਲ ਦੀ ਬਦੌਲਤ ਬੰਗਾਲ ਨੇ ਮੇਜ਼ਬਾਨ ਗੋਆ ਨੂੰ ਐਤਵਾਰ ਨੂੰ 1-0 ਨਾਲ ਹਰਾ ਕੇ 32ਵੀਂ ਵਾਰ ਸੰਤੋਸ਼ ਟਰਾਫੀ ਰਾਸ਼ਟਰੀ ਮੁਕਾਬਲੇਬਾਜ਼ੀ ਦਾ ਖਿਤਾਬ ਆਪਣੇ ਨਾਂ ਕਰ ਲਿਆ। ਆਪਣਾ 44ਵਾਂ ਫਾਈਨਲ ਮੈਚ ਖੇਡ ਰਹੇ ਬੰਗਾਲ ਨੇ 1 ਗੋਲ ਕਰਕੇ ਗੋਆ ਦਾ ਦਿਲ ਤੋੜ ਦਿੱਤਾ। 71ਵੀਂ ਸੰਤੋਸ਼ ਟਰਾਫੀ ਦੇ ਫਾਈਨਲ 'ਚ ਦੋਵੇਂ ਟੀਮਾਂ ਵਲੋਂ ਰੋਮਾਂਚਕ ਸੰਘਰਸ਼ ਦੇਖਣ ਨੂੰ ਮਿਲਿਆ। ਤੈਅ 90 ਮਿੰਟ ਤੱਕ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ।
ਇਸ ਤੋਂ ਬਾਅਦ ਵਾਧੂ ਸਮੇਂ ਦਾ ਸਹਾਰਾ ਲਿਆ ਗਿਆ, ਜਿਸ ਦੇ ਪਹਿਲੇ 15 ਮਿੰਟ ਬਿਨ੍ਹਾਂ ਗੋਲ ਕੀਤੇ ਹੀ ਨਿਕਲ ਗਏ। ਜਦੋਂ ਮਾਨਵੀਰ ਨੂੰ ਗੇਂਦ ਮਿਲੀ ਤਾਂ ਉਸ ਨੇ ਇਸ ਮੌਕੇ ਦਾ ਪੂਰਾ ਫਾਈਦਾ ਚੁੱਕਿਆ ਅਤੇ ਆਪਣੀ ਟੀਮ ਨੂੰ ਜਤਾਉਣ ਲਈ ਗੋਲ ਕਰ ਦਿੱਤਾ। ਬੰਗਾਲ ਨੇ 6 ਸਾਲਾਂ ਤੋਂ ਬਾਅਦ ਇਸ ਟਰਾਫੀ 'ਤੇ ਕਬਜ਼ਾ ਕੀਤਾ। ਉਸ ਨੇ ਆਖਰੀ ਵਾਰ 2010-11 ਦੇ ਸੈਸ਼ਨ 'ਚ ਮਣੀਪੁਰ ਨੂੰ ਹਰਾ ਕੇ ਇਹ ਖਿਤਾਬ ਹਾਸਲ ਕੀਤਾ ਸੀ।
ਪੰਜ ਵਾਰ ਦੇ ਚੈਂਪੀਅਨ ਰਹੇ ਗੋਆ ਦਾ ਇਹ 13ਵਾਂ ਫਾਈਨਲ ਸੀ ਅਤੇ ਉਸ ਦਾ 6ਵੀਂ ਵਾਰ ਇਹ ਖਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ।
ਬੰਗਾਲ ਨੇ ਇਕ ਵਾਰ ਫਿਰ ਗੋਆ ਨੂੰ ਉਸ ਦੀ ਮੇਜ਼ਬਾਨੀ 'ਚ ਉਸ ਨੂੰ ਹਰਾ ਦਿੱਤਾ। ਗੋਆ ਨੇ ਇਸ ਤੋਂ ਪਹਿਲਾਂ 1996 'ਚ ਸੰਤੋਸ਼ ਟਰਾਫੀ ਦੀ ਮੇਜ਼ਬਾਨੀ ਕੀਤੀ ਸੀ ਅਤੇ ਉਸ ਸਮੇਂ ਬੰਗਾਲ ਨੇ ਬਾਈਚੁੰਗ ਭੂਟੀਆ ਦੀ ਅਗਵਾਈ 'ਚ ਗੋਆ ਨੂੰ ਫਾਈਨਲ 'ਚ 1-0 ਨਾਲ ਹਰਾਇਆ ਸੀ। ਬੰਗਾਲ ਦੇ ਬਸੰਤਾ ਸਿੰਘ ਸਰਵਸ਼੍ਰੇਸ਼ਠ ਫਾਰਵਡ ਅਤੇ ਪ੍ਰੋਵਤ ਲਾਕੜਾ ਨੂੰ ਸਰਵਸ਼੍ਰੇਸ਼ਠ ਡੀਫੈਂਡਰ ਦਾ ਪੁਰਸਕਾਰ ਮਿਲਿਆ। ਗੋਆ ਦੇ ਸੇਜੇਤਨ ਫਰਨਾਂਡੀਜ਼ ਨੂੰ ਸਰਵਸ਼੍ਰੇਸ਼ਠ ਮਿਡਫੀਲਡਰ ਦਾ ਪੁਰਸਕਾਰ ਮਿਲਿਆ। ਗੋਆ ਦੇ ਗੋਲ ਕੀਪਰ ਬਰੂਨੋ ਨੂੰ ਸਰਵਸ਼੍ਰੇਸ਼ਠ ਗੋਲਕੀਪਰ ਦਾ ਪੁਰਸਕਾਰ ਮਿਲਿਆ।
ਵੱਡਾ ਸਕੋਰ ਨਾ ਬਣਾਉਣ 'ਤੇ ਨਿਰਾਸ਼ ਹਾਂ : ਰਾਹੁਲ
NEXT STORY