ਮੈਸੂਰ (ਨਿਕਲੇਸ਼ ਜੈਨ)— ਗੋਆ ਦੀ ਰਹਿਣ ਵਾਲੀ ਏਅਰ ਇੰਡੀਆ ਤੋਂ ਖੇਡਣ ਵਾਲੀ ਮਹਿਲਾ ਗ੍ਰਾਂਡ ਮਾਸਟਰ ਭਕਤੀ ਕੁਲਕਰਣੀ ਨੇ ਸਾਲ 2017 ਰਾਸ਼ਟਰੀ ਸੀਨੀਅਰ ਮਹਿਲਾ ਚੈਲੰਜਰ ਦਾ ਖਿਤਾਬ ਆਪਣੇ ਨਾਂ ਕਰ ਲਿਆ। ਉਨ੍ਹਾਂ ਨੇ 11 ਰਾਊਂਡ ਦੀ ਇਸ ਪ੍ਰਤੀਯੋਗਿਤਾ 'ਚ ਕੁਲ 9.5 ਅੰਕ ਬਣਾਉਂਦੇ ਹੋਏ ਖਿਤਾਬ 'ਤੇ ਕਬਜ਼ਾ ਕੀਤਾ। ਉਨ੍ਹਾਂ ਦੀ ਇਸ ਜਿੱਤ ਦਾ ਅਰਥ ਇਸ ਵੀ ਜ਼ਿਆਦਾ ਹੈ ਕਿ 2255 ਰੇਟਿੰਗ ਦੀ ਭਕਤੀ ਪਹਿਲੇ ਰਾਊਂਡ 'ਚ 1485 ਰੇਟਿੰਗ ਵਾਲੀ ਗੈਰ ਦਰਜਾ ਪ੍ਰਾਪਤ ਤਾਮਿਲਨਾਡੂ ਦੀ ਰਿੰਧੀਆ ਵੀ ਤੋਂ ਹਾਰ ਗਈ ਸੀ ਅਤੇ ਉਸ ਹਾਰ ਨਾਲ ਭਕਤੀ ਨੂੰ ਅਜਿਹਾ ਸਬਕ ਮਿਲਿਆ ਕਿ ਅਗਲੇ 10 'ਚੋਂ 9 ਮੈਚ ਜਿੱਤ ਕੇ ਅਤੇ ਇਕ ਡਰਾਅ ਖੇਡ ਕੇ ਉਨ੍ਹਾਂ ਨੇ ਇਕ ਨਵਾਂ ਇਤਿਹਾਸ ਰਚ ਦਿੱਤਾ।
ਪਿਛਲੇ ਸਾਲ ਏਸ਼ੀਅਨ ਜੇਤੂ ਰਹਿ ਚੁੱਕੀ ਭਕਤੀ ਦੇ ਲਈ ਇਹ ਰਾਸ਼ਟਰੀ ਖਿਤਾਬ ਵੀ ਇਕ ਵੱਡੀ ਉਪਲਬਧੀ ਹੈ। ਪੈਟਰੋਲੀਅਮ ਸਪੋਰਟਸ ਬੋਰਡ ਦੀ ਮਹਿਲਾ ਗ੍ਰਾਂਡ ਮਾਸਟਰ ਮੇਰੀ ਗੋਮਸ 9 ਅੰਕ ਬਣਾ ਕੇ ਦੂਜੇ ਤਾਂ ਮਹਿਲਾ ਗ੍ਰਾਂਡ ਮਾਸਟਰ ਸੌਮਿਆ ਸਵਾਮੀਨਾਥਨ 8.5 ਅੰਕ ਦੇ ਨਾਲ ਤੀਜੇ ਸਥਾਨ 'ਤੇ ਰਹੀ।
ਕਾਮਨ ਵੈਲਥ ਜੂਨੀਅਰ ਉਪ ਜੇਤੂ ਰਹਿ ਚੁੱਕੀ ਨੰਧੀਧਾ 8 ਅੰਕਾਂ ਦੇ ਨਾਲ ਚੌਥੇ ਸਥਾਨ 'ਤੇ ਰਹੀ। ਭਾਰਤੀ ਰਾਸ਼ਟਰੀ ਚੈਲੰਜਰ ਦੇ ਪੱਧਰ ਦਾ ਅੰਦਾਜ਼ ਤੁਸੀਂ ਇਸ ਤੋਂ ਹੀ ਲਗਾ ਸਕਦੇ ਹੋ ਕਿ ਕੁਝ ਦਿਨਾਂ ਪਹਿਲਾ ਹੀ ਕਾਮਨ ਵੈਲਥ ਚੈਂਪੀਅਨ ਸਵਾਤੀ ਘਾਟੇ ਇੱਥੇ 10ਵੇਂ ਸਥਾਨ 'ਤੇ ਰਹੀ।
ਆਪਣੇ ਫੋਨ ਤੋਂ ਪਰੇਸ਼ਾਨ ਹਨ ਭਾਰਤੀ ਸਟਾਰ ਕ੍ਰਿਕਟਰ, ਵੀਡੀਓ ਸ਼ੇਅਰ ਕਰਕੇ ਦੱਸੀਆਂ ਕਮੀਆਂ
NEXT STORY