ਮਕਾਊ — ਭਾਰਤ ਦਾ ਗਗਨਜੀਤ ਭੁੱਲਰ ਮਕਾਊ ਓਪਨ ਗੋਲਫ ਵਿਚ ਚਾਰ ਸ਼ਾਟ ਦੀ ਆਪਣੀ ਬੜ੍ਹਤ ਬਰਕਰਾਰ ਨਹੀਂ ਰੱਖ ਸਕਿਆ ਪਰ 7 ਵਾਰ ਦਾ ਏਸ਼ੀਆਈ ਟੂਰ ਜੇਤੂ ਅਜੇ ਵੀ ਚੋਟੀ 'ਤੇ ਹੈ। ਭਾਰਤ ਦਾ ਅਜੀਤੇਸ਼ ਸੰਧੂ ਤੇ ਤਾਈਪੇ ਦਾ ਹੁੰਗ ਚਿਯੇਨ ਯਾਓ 9 ਅੰਡਰ ਦੇ ਸਕੋਰ ਨਾਲ ਦੂਜੇ ਸਥਾਨ 'ਤੇ ਹੈ। ਐੈੱਸ. ਚਿਕਾਰੰਗੱਪਾ ਸਾਂਝੇ ਤੌਰ 'ਤੇ 19ਵੇਂ ਸਥਾਨ 'ਤੇ ਹੈ, ਜਦਕਿ ਸ਼ੁਭਾਂਕਰ ਸ਼ਰਮਾ, ਚਿਰਾਗ ਕੁਮਾਰ ਤੇ ਰਾਸ਼ਿਦ ਖਾਨ ਸਾਂਝੇ ਤੌਰ 'ਤੇ 24ਵੇਂ ਸਥਾਨ 'ਤੇ ਖਿਸਕ ਗਏ । ਹਿੰਮਤ ਰਾਏ ਸਾਂਝੇ ਤੌਰ 'ਤੇ 57ਵੇਂ ਸਥਾਨ 'ਤੇ ਹੈ, ਜਦਕਿ ਖਾਲਿਨ ਜੋਸ਼ੀ ਸਾਂਝੇ ਤੌਰ 'ਤੇ 61ਵੇਂ ਸਥਾਨ 'ਤੇ ਹੈ। ਜਯੋਤੀ ਰੰਧਾਵਾ ਤੀਜੇ ਦੌਰ ਤੋਂ ਬਾਅਦ ਰਿਟਾਇਰ ਹੋ ਗਿਆ।
ਭਾਰਤ ਨੂੰ ਉਸ ਦੇ ਘਰ 'ਚ ਹਰਾਉਣਾ ਮੁਸ਼ਕਿਲ : ਵਿਲੀਅਮਸਨ
NEXT STORY