ਨਵੀਂ ਦਿੱਲੀ—ਵਿਸ਼ਵ ਰਿਕਾਰਡਧਾਰੀ ਜਮੈਕਾ ਦੇ ਓਸੇਨ ਬੋਲਟ ਨੇ ਵਿਸ਼ਵ ਐਥਲਿਸਟਿਕ ਚੈਂਪੀਅਮਸ਼ਿਪ ਦੀ 100 ਮੀਟਰ ਦੌੜ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਇਹ ਬੋਲਟ ਦੇ ਕਰੀਅਰ ਦੀ ਆਖਰੀ 100 ਮੀਟਰ ਦੌੜ ਹੋਵੇਗੀ। ਸਮਾਚਾਰ ਏਜੰਸੀ ਸਿਨਹੂਆ ਮੁਤਾਬਕ 30 ਸਾਲ ਦੇ ਬੋਲਟ ਨੇ ਸ਼ੁੱਕਰਵਾਰ ਨੂੰ ਹੀਟ-6 'ਚ ਚੰਗੀ ਸ਼ੁਰੂਆਤ ਕੀਤੀ ਅਤੇ 10.07 ਸੇਂਕਡ ਨਾਲ ਪਹਿਲਾਂ ਸਥਾਨ ਹਾਸਲ ਕੀਤਾ। ਹਰ ਹੀਟ ਤੋਂ ਤਿੰਨ ਸਭ ਤੋਂ ਚੰਗਾ ਸਮਾਂ ਕੱਢਣ ਵਾਲੇ ਐਥਲੀਟ ਖੁਦ ਸੈਮੀਫਾਈਨਲ 'ਚ ਪਹੁੰਚਦੇ ਹਨ। 100 ਮੀਟਰ ਦਾ ਸੈਮੀਫਾਈਨਲ ਭਾਰਤੀ ਸਮੇਂ ਅਨੁਸਾਰ ਰਾਤ 11.35 ਵਜੇ ਸ਼ੁਰੂ ਹੋਵੇਗਾ। ਜਦੋਂ ਕਿ ਫਾਈਨਲ ਰਾਤ 2.15 ਮਿੰਟ 'ਤੇ ਹੋਵੇਗਾ।
ਬੋਲਟ ਨੇ ਆਪਣੇ ਕਰੀਅਰ 'ਚ 11 ਵਿਸ਼ਵ ਅਤੇ 8 ਓਲੰਪਿਕ ਤਗਮੇ ਜਿੱਤੇ ਹਨ। ਉਹ ਵਿਸ਼ਵ ਚੈਂਪੀਅਮਸ਼ਿਪ ਤੋਂ ਬਾਅਦ ਸੰਨਿਆਸ ਲੈ ਲੈਣਗੇ। ਬੋਲਟ ਹਾਲਾਂਕਿ ਆਪਣੇ ਪ੍ਰਦਰਸ਼ਨ ਤੋਂ ਖੁਸ਼ ਨਜ਼ਰ ਨਹੀਂ ਆਏ। ਉਨ੍ਹਾਂ ਨੇ ਕਿਹਾ ਕਿ ਟ੍ਰੈਕ 'ਤੇ ਲਗਾਏ ਗਏ ਬਲਾਕਸ ਦੇ ਕਾਰਣ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨੀ ਹੋਈ ਅਤੇ ਇਸ ਕਾਰਣ ਉਹ ਚੰਗਾ ਸਮਾਂ ਨਹੀਂ ਕੱਢ ਸਕੇ।
ਜਦੋਂ ਕੋਚ ਸ਼ਾਸਤਰੀ ਨੇ ਕੀਤੀ ਜਡੇਜਾ ਦੀ ਨਕਲ, ਹਾਸਾ ਨਹੀਂ ਰੋਕ ਸਕੇ ਵਿਰਾਟ
NEXT STORY