ਰੋਨਾਲਡੋ ਨੂੰ ਪਛਾੜ ਕੇ ਬੋਲਟ ਅਤੇ ਸਿਮੋਨ ਨੇ ਜਿੱਤਿਆ ਖੇਡਾਂ ਦਾ ਆਸਕਰ

You Are HereSports
Wednesday, February 15, 2017-4:20 PM

ਮੋਨਾਕੋ- ਦੁਨੀਆ ਦੇ ਸਭ ਤੋਂ ਤੇਜ਼ ਦੌੜਾਕ ਯੂਸੇਨ ਬੋਲਟ ਨੇ ਕ੍ਰਿਸਟੀਆਨੋ ਰੋਨਾਲਡੋ ਅਤੇ ਲੀਬ੍ਰਾਨ ਜੇਮਸ ਜਿਹੇ ਦਿੱਗਜਾਂ ਨੂੰ ਪਿੱਛੇ ਛੱਡਦੇ ਹੋਏ ਸਭ ਤੋਂ ਵਧੀਆ ਖਿਡਾਰੀ ਦਾ ਲਾਰੀਅਸ ਸਨਮਾਨ ਚੌਥੀ ਵਾਰ ਆਪਣੇ ਨਾਂ ਕੀਤਾ ਹੈ, ਜਦਕਿ ਮਹਿਲਾਵਾਂ ਦੇ ਵਰਗ 'ਚ ਜਿਮਨਾਸਟ ਸਿਮੋਨ ਬਾਈਲਸ ਇਸ ਪੁਰਸਕਾਰ ਦੀ ਜੇਤੂ ਬਣੀ ਹੈ।
ਇੱਥੇ ਆਯੋਜਿਤ ਹੋਏ ਲਾਰੀਅਸ ਵਿਸ਼ਵ ਅਵਾਰਡ ਸਮਾਰੋਹ 'ਚ ਜਮੈਕਨ ਧਾਵਕ ਅਤੇ ਲਗਾਤਾਰ ਓਲੰਪਿੰਕ ਦੇ 3 ਵਾਰ ਚੈਂਪਿਅਨ ਰਹੇ ਬੋਲਟ ਨੇ ਚੌਥੀ ਵਾਰ ਸਾਲ ਦੇ ਸਭ ਤੋਂ ਬਿਹਤਰੀਨ ਖਿਡਾਰੀ ਦਾ ਅਵਾਰਡ ਆਪਣੇ ਨਾਂ ਕੀਤਾ ਹੈ। ਜਿੱਥੇ ਇਕ ਪਾਸੇ ਬੋਲਟ 1.95 ਮੀਟਰ ਲੰਬੇ ਹਨ, ਉਥੇ ਹੀ ਅਮੇਰਿਕੀ ਜਿਮਨਾਸਟ ਦੀ ਲੰਬਾਈ ਮਾਤਰ 1.45 ਮੀਟਰ ਹੈ ਪਰ ਦੋਹਾਂ ਐਥਲੀਟਾਂ ਨੇ ਰਿਓ ਓਲੰਪਿੰਕ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ 'ਚ ਸੋਨੇ ਦੇ ਤਮਗੇ ਜਿੱਤੇ।
ਬੋਲਟ ਨੇ ਸਾਲ 2009, 2010 ਅਤੇ 2013 'ਚ ਵੀ ਲਾਰੀਅਸ ਅਵਾਰਡ ਜਿੱਤੇ ਸਨ। ਇਸ 'ਚ ਪਹਿਲਾ ਸਵਿਟਜਰਲੈਂਡ ਦੇ ਰੋਜ਼ਰ ਫੇਡਰਰ ਅਤੇ ਅਮੇਰਿਕੀ ਟੈਨਿਸ ਖਿਡਾਰੀ ਸੇਰੇਨਾ ਵਿਲਿਅਮਸ ਅਤੇ ਸਫਰ ਕੈਲੀ ਸਲੇਟਰ ਨੇ ਖੇਡਾ ਦੇ ਆਸਕਰ ਕਹੇ ਜਾਣ ਵਾਲੇ ਲਾਰੀਅਸ ਅਵਾਰਡ ਚਾਰ-ਚਾਰ ਵਾਰ ਜਿੱਤੇ ਸਨ। ਬੋਲਟ ਨੂੰ ਮਹਾਨ ਖਿਡਾਰੀ ਮਾਈਕਲ ਜਾਨਸਨ ਨੇ ਸਨਮਾਨਤ ਕੀਤਾ ਅਤੇ ਨਾਲ ਹੀ ਦੂਜਿਆਂ ਦੇ ਰਿਕਾਰਡ ਨਹੀਂ ਤੋੜਨ ਦੀ ਵੀ ਸਲਾਹ ਦਿੱਤੀ। ਬੋਲਟ ਨੇ ਫਿਰ ਮਜਾਕ 'ਚ ਕਿਹਾ ਕਿ ਮੈਨੂੰ ਮੁਆਫ ਕਰ ਦਿਓ ਮੈਂ ਤੁਹਾਡਾ ਰਿਕਾਰਡ ਤੋੜ ਦਿੱਤਾ। ਉਸ ਨੇ ਕਿਹਾ ਕਿ ਲਾਰੀਅਸ ਮੇਰੇ ਲਈ ਦੁਨੀਆਂ ਦਾ ਸਭ ਤੋਂ ਵੱਡਾ ਸਨਮਾਨ ਹੈ। ਇਹ ਮੇਰਾ ਚੌਥਾ ਅਵਾਰਡ ਹੈ ਅਤੇ ਮੈਂ ਇਸ ਮਾਮਲੇ 'ਚ ਫੇਡਰਰ ਜਿਹੇ ਖਿਡਾਰੀ ਦੀ ਬਰਾਬਰੀ ਕਰ ਲਈ ਹੈ। ਮੈਂ ਹੁਣ ਚੰਗੇ ਲੋਕਾਂ ਦੀ ਸ਼੍ਰੇਣੀ 'ਚ ਸ਼ਾਮਲ ਹਾਂ ਅਤੇ ਇਹ ਮੇਰੇ ਲਈ ਬਹੁਤ ਖਾਸ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.