ਪੈਰਿਸ— ਧਾਕੜ ਫਰਾਟਾ ਦੌੜਾਕ ਓਸੈਨ ਬੋਲਟ ਨੂੰ ਉਮੀਦ ਹੈ ਕਿ ਉਸ ਦਾ ਪੇਸ਼ੇਵਰ ਫੁੱਟਬਾਲਰ ਬਣਨ ਦਾ ਸੁਪਨਾ ਹੁਣ ਵੀ ਸਾਕਾਰ ਹੋ ਸਕਦਾ ਹੈ। ਇਸ ਧਾਕੜ ਨੇ ਜਰਮਨੀ ਦੇ ਚੋਟੀ ਦੇ ਕਲੱਬ ਬੋਰੂਸੀਆ ਡੋਰਟਮੰਡ ਨਾਲ ਟ੍ਰਾਇਲ 'ਚ ਹਿੱਸਾ ਲੈਣਾ ਹੈ। ਹਾਲਾਂਕਿ ਕਈ ਵਾਰ ਦੇ ਓਲੰਪਿਕ ਤੇ ਵਿਸ਼ਵ ਚੈਂਪੀਅਨ ਬੋਲਟ ਨੇ ਕਿਹਾ ਕਿ ਉਹ ਮਾਨਚੈਸਟਰ ਯੂਨਾਈਟਿਡ ਵਲੋਂ ਖੇਡਣ ਨੂੰ ਪਹਿਲ ਦੇਵੇਗਾ, ਜਿਹੜੀ ਉਸ ਦੀ ਪਸੰਦੀਦਾ ਟੀਮ ਹੈ। ਵਿਸ਼ਵ ਰਿਕਾਰਡ ਦੌੜਾਕ 31 ਸਾਲਾ ਬੋਲਟ ਨੇ 'ਸੰਡੇ ਐਕਸਪ੍ਰੈੱਸ' ਨਾਲ ਗੱਲਬਾਤ 'ਚ ਕਿਹਾ, ''ਮਾਰਚ ਵਿਚ ਮੈਂ ਡੋਰਟਮੰਡ ਨਾਲ ਟ੍ਰਾਇਲ ਵਿਚ ਹਿੱਸਾ ਲਵਾਂਗਾ ਤੇ ਇਹ ਫੈਸਲਾ ਕਰਾਂਗਾ ਕਿ ਮੈਂ ਆਪਣੇ ਕਰੀਅਰ ਨਾਲ ਕੀ ਕਰਨਾ ਹੈ ਤੇ ਕਿਸ ਰਾਹ 'ਤੇ ਜਾਣਾ ਹੈ।''
ਸਾਰਾ ਧਿਆਨ ਸੁਸ਼ੀਲ ਵਿਰੁੱਧ ਮੁਕਾਬਲੇ 'ਤੇ : ਰਾਣਾ
NEXT STORY