ਮੈਲਬੋਰਨ— ਭਾਰਤ ਦੇ ਰੋਹਨ ਬੋਪੰਨਾ ਤੇ ਦਿਵਿਜ ਸ਼ਰਣ ਨੂੰ ਸੋਮਵਾਰ ਨੂੰ ਇਥੇ ਆਪਣੇ-ਆਪਣੇ ਜੋੜੀਦਾਰਾਂ ਨਾਲ ਆਸਟ੍ਰੇਲੀਆ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਦੇ ਤੀਜੇ ਦੌਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਫਰਾਂਸ ਦੇ ਐਡਵਰਡ ਰੋਜਰ ਵੇਸਲਿਨ ਨਾਲ ਜੋੜੀ ਬਣਾ ਕੇ ਖੇਡ ਰਹੇ ਬੋਪੰਨਾ ਨੂੰ ਆਸਟ੍ਰੀਆ ਦੇ ਓਲੀਵਰ ਮਰਾਚ ਤੇ ਕ੍ਰੋਏਸ਼ੀਆ ਦੇ ਮੇਟ ਪਾਵਿਚ ਦੀ ਜੋੜੀ ਵਿਰੁੱਧ 4-6, 7-6, 3-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਤੋਂ ਪਹਿਲਾਂ ਸ਼ਰਣ ਤੇ ਅਮਰੀਕਾ ਦੇ ਰਾਜੀਵ ਰਾਮ ਦੀ ਜੋੜੀ ਨੂੰ ਪੋਲੈਂਡ ਦੇ ਲੁਕਾਸ ਕੁਬੋਟ ਤੇ ਬ੍ਰਾਜ਼ੀਲ ਦੇ ਦੁਨੀਆ ਦੇ ਨੰਬਰ ਇਕ ਖਿਡਾਰੀ ਮਾਰਸਲੋ ਮੇਲੋ ਵਿਰੁੱਧ 6-3, 6-7, 4-6 ਨਾਲ ਹਾਰ ਝੱਲਣੀ ਪਈ।
'ਡਿਪ੍ਰੈਸ਼ਨ ਕਾਰਨ ਮੈਂ ਖੁਦ ਦੀ ਜਾਨ ਲੈਣਾ ਚਾਹੁੰਦਾ ਸੀ' : ਮਾਈਕਲ ਫੇਲਪਸ
NEXT STORY