ਨਵੀਂ ਦਿੱਲੀ— ਡਬਲਯੂ. ਡਬਲਯੂ. ਈ. (ਵਰਲਡ ਰੈਸਲਿੰਗ ਇੰਟਰਟੇਨਮੈਂਟ) ਦੇ ਮਸ਼ਹੂਰ ਰੈਸਲਰ ਬ੍ਰਾਕ ਲੈਸਨਰ ਦਾ ਅੱਜ ਜਨਮ ਦਿਨ ਹੈ, ਜਿਸ ਦੌਰਾਨ ਉਸ ਦੇ ਜਨਮ ਦਿਨ 'ਤੇ ਪ੍ਰਸ਼ੰਸਕਾਂ ਵਲੋਂ ਅਤੇ ਡਬਲਯੂ. ਡਬਲਯੂ. ਈ. ਦੇ ਕਈ ਅਧਿਕਾਰੀਆਂ ਵਲੋਂ ਉਸ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ।
ਬ੍ਰਾਕ ਲੈਸਨਰ ਦਾ ਜਨਮ ਵੈਬਸਟਰ ਸਾਊਥ ਦਕੋਤਾ ਯੂ. ਐੱਸ. 'ਚ 12 ਜੁਲਾਈ 1977 'ਚ ਹੋਇਆ ਸੀ। ਬ੍ਰਾਕ ਅੱਜ 40 ਸਾਲ ਦਾ ਹੋ ਗਿਆ ਹੈ।
ਦੱਸ ਦਈਏ ਕਿ ਬ੍ਰਾਕ ਲੈਸਨਰ ਹੈਵੀ ਵੇਟ ਰੈਸਲਿੰਗ 'ਚ ਐੱਨ. ਸੀ. ਏ. ਏ. ਚੈਂਪੀਅਨ, ਡਬਲਯੂ. ਡਬਲਯੂ. ਈ. ਚੈਂਪੀਅਨ, ਯੂ. ਐੱਫ. ਸੀ. ਹੈਵੀਵੇਟ ਚੈਂਪੀਅਨ ਅਤੇ ਪ੍ਰੋਫੈਸ਼ਨਲ ਫੁੱਟਬਾਲ ਖਿਡਾਰੀ ਰਹਿ ਚੁੱਕਿਆ ਹੈ। ਬ੍ਰਾਕ ਨੇ ਪ੍ਰੋ-ਰੈਸਲਿੰਗ 'ਚ ਆਪਣੇ ਸ਼ਰੀਰ ਦੇ ਦਮ 'ਤੇ ਡਬਲਯੂ. ਡਬਲਯੂ. ਈ .'ਚ ਆਪਣਾ ਨਾਂ ਚਮਕਾਇਆ ਹੈ। 6 ਫੁੱਟ 3 ਇੰਚ ਲੰਬੇ ਬ੍ਰਾਕ ਲੈਸਨਰ ਨੇ ਸਾਲ 11 ਅਕਤੂਬਰ 2000 'ਚ ਡਬਲਯੂ. ਡਬਲਯੂ. ਈ. 'ਚ ਡੈਬਿਊ ਕੀਤਾ ਸੀ। ਇਸ ਦੌਰਾਨ ਡਬਲਯੂ. ਡਬਲਯੂ. ਈ. ਇੰਨੀ ਪ੍ਰਭਾਵਿਤ ਹੋਈ ਕਿ ਉਸ ਨੇ ਆਪਣਾ ਇਕਲੌਤਾ ਟਾਈਟਲ ਲੈਸਨਰ ਦੇ ਮੋਢਿਆ 'ਤੇ ਦੇ ਦਿੱਤਾ।
ਲੈਸਨਰ ਨੇ ਬਹੁਤ ਪਹਿਲਾ ਰੈਸਲਿੰਗ ਸ਼ੁਰੂ ਕਰ ਦਿੱਤੀ ਸੀ ਅਤੇ ਦੇਖਦੇ ਹੀ ਦੇਖਦੇ ਉਹ ਆਪਣਾ ਪੱਧਰ ਉਚਾ ਕਰਦਾ ਗਿਆ। ਬ੍ਰਾਕ ਲੈਸਨਰ ਆਪਣੀ ਰੋਜ਼ਾਨਾ ਜ਼ਿੰਦਗੀ 'ਚ ਜ਼ਿੰਮ 'ਚ ਕਸਰਤ ਕਰ ਕੇ ਆਪਣਾ ਜ਼ਿਆਦਾਤਰ ਸਮਾ ਬਿਤਾਉਂਦਾ। ਇਸ ਦੇ ਨਾਲ ਹੀ ਉਹ ਆਪਣੀ ਖੁਰਾਕ ਦਾ ਵੀ ਚੰਗੀ ਤਰ੍ਹਾਂ ਧਿਆਨ ਰੱਖਦਾ ਹੈ। ਭਾਰਤ ਦੀ ਭਾਸ਼ਾ 'ਚ ਕਹੀਏ ਤਾਂ ਲੈਸਨਰ ਇਕ ਦੇਸੀ ਆਦਮੀ ਹੈ, ਜੋ ਘਰ 'ਚ ਬਣੀਆਂ ਚੀਜ਼ਾਂ ਨੂੰ ਖਾਣਾ ਹੀ ਪਸੰਦ ਕਰਦਾ ਹੈ। ਉਹ ਘਰ 'ਚ ਦੁੱਧ ਅਤੇ ਸਬਜ਼ੀਆਂ ਦਾ ਸੇਵਨ ਕਰਦਾ ਹੈ। ਲੈਸਨਰ ਇਕ ਸ਼ਿਕਾਰੀ ਸੀ ਅਤੇ ਉਹ ਮੀਟ ਦਾ ਸ਼ੌਕੀਨ ਹੈ।
Wow! 'ਬਿਗ ਬੀ' ਨੂੰ ਯਾਦ ਆਈ ਧੋਨੀ ਦੀ ਪਹਿਲੀ ਮੁਲਾਕਾਤ, ਕਹਿ ਦਿੱਤੀ ਇਹ ਵੱਡੀ ਗੱਲ!
NEXT STORY