ਪੋਲੋ 'ਚ ਬੀ. ਐੱਸ. ਐੱਫ. ਨੇ ਇੰਡਸ ਪ੍ਰਾਈਡ ਨੂੰ ਹਰਾਇਆ

You Are HereSports
Monday, March 20, 2017-9:52 PM
ਜੈਪੁਰ— ਰਾਮਬਾਗ ਪੋਲੋ ਮੈਦਾਨ 'ਤੇ ਆਯੋਜਿਤ ਆਰ. ਪੀ. ਸੀ. ਕੱਪ (ਆਊਟ ਆਫ ਹੈਟ) ਦੇ ਮੁਕਾਬਲੇ 'ਚ ਬੀ. ਐੱਸ. ਐੱਫ. ਨੇ ਇੰਡਸ ਪ੍ਰਾਈਡ ਨੂੰ ਸਾਢੇ 9-4 ਨਾਲ ਹਰਾ ਦਿੱਤਾ।
ਇੰਡਸ ਪ੍ਰਾਈਡ ਵਲੋਂ ਇਸ ਮੈਚ 'ਚ 4 ਹੈਂਡੀਕੈਪ ਦੇ ਵਿਸ਼ਾਲ ਸਿੰਘ ਮੈਦਾਨ 'ਚ ਉਤਰੇ ਪਰ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦਿਲਾ ਸਕੇ। ਉਹ ਮੈਚ 'ਚ ਸਿਰਫ 3 ਗੋਲ ਹੀ ਕਰ ਸਕੇ। ਉਨ੍ਹਾਂ ਦੇ ਪ੍ਰਦਰਸ਼ਨ 'ਤੇ ਜ਼ੀਰੋ ਹੈਂਡੀਕੈਪ ਦੇ ਮੇਜ਼ਰ ਅਮਨ ਸਿੰਘ ਦਾ ਪ੍ਰਦਰਸ਼ਨ ਭਾਰੀ ਰਿਹਾ, ਜਿਨ੍ਹਾਂ ਨੇ 5 ਗੋਲ ਕੀਤੇ।
ਮੈਚ 'ਚ ਜੇਤੂ ਟੀਮ ਵਲੋਂ ਮੇਜ਼ਰ ਅਮਨ ਸਿੰਘ ਦੇ 5 ਗੋਲਾਂ ਤੋਂ ਇਲਾਵਾ ਇਕ ਹੈਂਡੀਕੈਪ ਦੇ ਵਿਸ਼ਵਰਾਜ ਸਿੰਘ ਭਾਟੀ ਨੇ 3 ਅਤੇ ਲੋਕੇਨਦਰ ਧੀਰਾਵਤ ਨੇ ਇਕ ਗੋਲ ਕੀਤਾ। ਉਥੇ ਇੰਡਸ ਪ੍ਰਾਈਡ ਵਲੋਂ ਵਿਸ਼ਾਲ ਸਿੰਘ ਨੇ 3 ਗੋਲ ਕੀਤੇ। ਇਕ ਗੋਲ ਭਾਨੂੰ ਪ੍ਰਤਾਪ ਨੇ ਕੀਤਾ। ਵਿਸ਼ਾਲ ਸਿੰਘ ਨੂੰ ਟੀਮ ਦੇ ਬਾਕੀ ਖਿਡਾਰੀਆਂ ਦਾ ਸਹਿਯੋਗ ਨਹੀਂ ਮਿਲਿਆ। ਮੰਗਲਵਾਰ ਨੂੰ ਬੀ. ਐੱਸ. ਐੱਫ. ਅਤੇ ਮਰੂਧਰ 'ਚ ਮੁਕਾਬਲਾ ਖੇਡਿਆ ਜਾਵੇਗਾ।

ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.