ਮੁੰਬਈ, (ਬਿਊਰੋ)— ਰੇਲਵੇ ਦੇ ਕਮਲ ਚਾਵਲਾ ਨੇ ਅੱਜ ਇੱਥੇ ਇਕ ਵੱਡਾ ਉਲਟਫੇਰ ਕਰਦੇ ਹੋਏ ਦਿੱਗਜ ਖਿਡਾਰੀ ਪੰਕਜ ਆਡਵਾਨੀ ਨੂੰ 5-2 ਨਾਲ ਹਰਾ ਕੇ ਸੀ.ਸੀ.ਆਈ. ਓਪਨ ਸਨੂਕਰ ਚੈਂਪੀਅਨਸ਼ਿਪ ਦੇ ਕੁਆਰਟਰਫਾਈਨਲ 'ਚ ਜਗ੍ਹਾ ਬਣਾ ਲਈ। ਇਕ ਹੋਰ ਚੋਟੀ ਦੇ ਖਿਡਾਰੀ ਆਦਿਤਿਆ ਮਹਿਤਾ ਵੀ ਸਾਬਕਾ ਏਸ਼ੀਅਨ ਚੈਂਪੀਅਨ ਯਾਸਿਨ ਮਜੇਂਟ ਦੇ ਹੱਥੋਂ ਹਾਰ ਦੇ ਕਗਾਰ 'ਤੇ ਪਹੁੰਚ ਗਏ ਸਨ ਪਰ ਉਨ੍ਹਾਂ ਨੇ ਕਰੀਬੀ ਮੁਕਾਬਲੇ 'ਚ ਵਾਪਸੀ ਕਰਦੇ ਹੋਏ 5-4 ਦੇ ਸਕੋਰ ਦੇ ਨਾਲ ਜਿੱਤ ਹਾਸਲ ਕਰ ਲਈ।
ਸੌਰਵ ਕੋਠਾਰੀ ਨੇ ਵੀ ਸੁਮਿਤ ਤਲਵਾਰ ਨੂੰ 5-1 ਨਾਲ ਹਰਾ ਕੇ ਆਖਰੀ ਅੱਠ 'ਚ ਜਗ੍ਹਾ ਬਣਾਈ। ਦਿੱਲੀ ਦੇ ਖਿਡਾਰੀ ਸੰਦੀਪ ਗੁਲਾਟੀ ਨੇ ਪ੍ਰੀ ਕੁਆਰਟਰਫਾਈਨਲ 'ਚ 0-3 ਨਾਲ ਪਿਛੜਨ ਦੇ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਸਥਾਨਕ ਖਿਡਾਰੀ ਰਾਹੁਲ ਸਚਦੇਵ ਨੂੰ 5-4 ਨਾਲ ਹਰਾ ਦਿੱਤਾ ਅਤੇ ਕੁਆਰਟਰਫਾਈਨਲ 'ਚ ਜਗ੍ਹਾ ਬਣਾਈ। ਸਚਦੇਵ ਨੇ ਇਸ ਤੋਂ ਪਹਿਲਾਂ ਸਾਬਕਾ ਰਾਸ਼ਟਰੀ ਚੈਂਪੀਅਨ ਆਲੋਕ ਕੁਮਾਰ ਨੂੰ ਪਹਿਲੇ ਪੜਾਅ 'ਚ ਹਰਾ ਕੇ ਬਾਹਰ ਕਰ ਦਿੱਤਾ ਸੀ ਅਤੇ ਚਾਰ ਪੜਾਅ ਦੀ ਕੁਆਲੀਫਾਇੰਗ ਦੇ ਬਾਅਦ ਇੱਥੇ ਤੱਕ ਪਹੁੰਚੇ ਸਨ।
ਕੋਹਲੀ ਨੂੰ ਇਨ੍ਹਾਂ 2 ਖਿਡਾਰੀਆਂ ਦੀ ਸਤਾ ਰਹੀ ਹੈ ਚਿੰਤਾ
NEXT STORY