ਸ਼ਾਹ ਆਲਮ (ਮਲੇਸ਼ੀਆ)— ਤਜਰਬੇਕਾਰ ਭਾਰਤੀ ਗੋਲਫਰ ਐੱਸ.ਐੱਸ.ਪੀ. ਚੌਰਸੀਆ ਅਤੇ ਅਨਿਰਬਾਨ ਲਾਹਿੜੀ ਨੂੰ 12 ਤੋਂ 14 ਜਨਵਰੀ ਤੱਕ ਇੱਥੇ ਹੋਣ ਵਾਲੇ ਯੂਰੇਸ਼ੀਆ ਕੱਪ ਟੂਰਨਾਮੈਂਟ 'ਚ ਅਰਜੁਨ ਅਟਬਾਲ ਦੀ ਅਗਵਾਈ ਵਾਲੀ ਟੀਮ ਏਸ਼ੀਆ 'ਚ ਸ਼ਾਮਲ ਕੀਤਾ ਗਿਆ ਹੈ।
ਮੌਜੂਦਾ ਆਰਡਰ ਆਫ ਮੈਰਿਟ 'ਚ ਚੋਟੀ 'ਤੇ ਕਾਬਜ਼ ਗੇਰਾਰਡ ਗ੍ਰੀਨ, ਕਿਰਾਡੇਕ ਏ ਅਤੇ ਲ ਹਾਓ ਤੋਂਗ ਵੀ ਟੀਮ ਏਸ਼ੀਆ 'ਚ ਹਨ। ਜਾਪਾਨ ਦੇ ਯੂਤਾ ਇਕੇਦਾ, ਚੀਨ ਦੇ ਲਿ, ਭਾਰਤ ਦੇ ਲਾਹਿੜੀ ਅਤੇ ਥਾਲੀਲੈਂਡ ਦੇ ਕਿਰਾਡੇਕ ਨੇ ਵਿਸ਼ਵ ਰੈਂਕਿੰਗ ਦੇ ਆਧਾਰ 'ਤੇ ਟੀਮ 'ਚ ਜਗ੍ਹਾ ਬਣਾਈ ਹੈ। ਟੀਮ ਏਸ਼ੀਆ ਦੇ 12 'ਚੋਂ 6 ਮੈਂਬਰ ਅਜੇ ਵੀ 30 ਸਾਲ ਦੀ ਉਮਰ ਤੋਂ ਘੱਟ ਦੇ ਹਨ ਜਦਕਿ 7 ਖਿਡਾਰੀ ਵਿਸ਼ਵ ਰੈਂਕਿੰਗ 'ਚ ਚੋਟੀ ਦੇ 100 'ਚ ਹਨ।
ਹਾਕੀ ਖਿਡਾਰੀ ਦੇ ਅਵਤਾਰ 'ਚ ਨਜ਼ਰ ਆਉਣਗੇ ਦਿਲਜੀਤ ਦੋਸਾਂਝ, ਪਹਿਲਾ ਪੋਸਟਰ ਆਇਆ ਸਾਹਮਣੇ
NEXT STORY