ਅੱਜ ਹੈ ਕ੍ਰਿਕਟ ਦੇ ਮਿਸਟਰ 360 ਦਾ ਜਨਮਦਿਨ, ਕ੍ਰਿਕਟ ਤੋਂ ਬਿਨਾ ਇਨ੍ਹਾਂ ਖੇਡਾਂ 'ਚ ਵੀ ਹਾਸਲ ਹੈ ਮੁਹਾਰਤ (ਵੀਡੀਓ)

  You Are HereSports
  Friday, February 17, 2017-7:39 PM
  ਡਰਬਨ— ਕ੍ਰਿਕਟ ਦੀ ਦੁਨੀਆ 'ਚ ਮਿਸਟਰ 360 ਦੇ ਨਾਂ ਨਾਲ ਜਾਣੇ ਜਾਂਦੇ ਸਾਊਥ ਅਫਰੀਕਾ ਦੇ ਕਪਤਾਨ ਏ. ਬੀ. ਡਵੀਲੀਅਰਸ ਦਾ ਅੱਜ ਜਨਮ ਦਿਨ ਹੈ। ਡਵੀਲੀਅਰਸ ਦੇ ਪ੍ਰਸ਼ੰਸਕਾਂ ਵਲੋਂ ਉਨ੍ਹਾਂ ਦੇ ਜਨਮ ਦਿਨ ਮੌਕੇ ਸੋਸ਼ਲ ਮੀਡੀਆ ਅਤੇ ਟਵਿੱਟਰ 'ਤੇ ਉਨ੍ਹਾਂ ਨੂੰ ਦੁਆਵਾਂ ਦੇ ਨਾਲ ਵਧਾਈ ਵੀ ਦਿੱਤੀ ਗਈ। ਡਵੀਲੀਅਰਸ ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੇ ਆਪਣੇ ਨਾਂ ਕਈ ਰਿਕਾਰਡ ਦਰਜ ਕਰਵਾਏ ਹਨ। ਪਰ ਇਥੇ ਹੀ ਤੁਹਾਨੂੰ ਦੱਸ ਦਈਏ ਕਿ ਉਹ ਕ੍ਰਿਕਟ 'ਚ ਹੀ ਨਹੀਂ ਸਗੋਂ ਉਸ ਨੂੰ ਹੋਰ ਕਈ ਖੇਡਾਂ 'ਚ ਵੀ ਮੁਹਾਰਤ ਹਾਸਲ ਹੈ ਅਤੇ ਉਹ ਬਹੁਪੱਖੀ ਪ੍ਰਤਿਭਾ ਦਾ ਧਨੀ ਹੈ। ਡਵੀਲੀਅਰਸ ਦੀਆਂ ਵਿਸ਼ੇਸਤਾਵਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਕ੍ਰਿਕਟ ਤੋਂ ਇਲਾਵਾ ਡਵੀਲੀਅਰਸ ਦੇ ਕਈ ਸ਼ੌਕ ਹਨ ਜਿਨ੍ਹਾਂ 'ਚ ਗੀਤ ਲਿਖਣਾ ਅਤੇ ਗਿਟਾਰ ਵਜਾਉਣਾ। ਹਾਲ ਹੀ 'ਚ ਡਵੀਲੀਅਰਸ ਦੀ ਇਕ ਐਲਬਮ ਰਿਲੀਜ਼ ਹੋਈ ਸੀ।
  ਇਹ ਹਨ ਡਵੀਲੀਅਰਸ ਦੀਆਂ ਕੁੱਝ ਖਾਸ ਵਿਸ਼ੇਸਤਾਵਾਂ
  1 ਡਵੀਲੀਅਰਸ ਸਾਊਥ ਅਫਰੀਕਾ ਦੀ ਜੂਨੀਅਰ ਨੈਸ਼ਨਲ ਹਾਕੀ ਟੀਮ ਅਤੇ ਜੂਨੀਅਰ ਫੁੱਟਬਾਲ ਟੀਮ ਦੇ ਖਿਡਾਰੀ ਵੀ ਰਹੇ ਸਨ।
  2 ਇਸ ਤੋਂ ਇਲਾਵਾ ਡਵੀਲੀਅਰਸ ਕ੍ਰਿਕਟ ਤੋਂ ਪਹਿਲਾਂ ਸਾਊਥ ਅਫਰੀਕਾ ਦੀ ਜੂਨੀਅਰ ਨੈਸ਼ਨਲ ਰਗਬੀ ਟੀਮ ਦੇ ਕਪਤਾਨ ਵੀ ਰਹਿ ਚੁੱਕੇ ਸਨ।
  3 ਡਵੀਲੀਅਰਸ ਨੇ ਆਪਣੇ ਸਕੂਲ ਸਮੇਂ ਤੈਰਾਕੀ 'ਚ ਵੀ ਹਿੱਸਾ ਲਿਆ, ਜਿਸ 'ਚ ਤੈਰਾਕੀ ਦੇ ਮੁਕਾਬਲਿਆਂ 'ਚ 6 ਰਿਕਾਰਡ ਬਣਾ ਕੇ ਆਪਣਾ ਨਾਂ ਦਰਜ ਕਰਵਾਇਆ।
  4 ਡਵੀਲੀਅਰਸ ਸਾਊਥ ਅਫਰੀਕਾ ਦੀ ਜੂਨੀਅਰ ਡੇਵਿਸ ਕੱਪ ਟੈਨਿਸ ਟੀਮ ਦੇ ਕਪਤਾਨ ਵੀ ਰਹਿ ਚੁੱਕੇ ਸਨ।
  5 ਡਵੀਲੀਅਰਸ ਸਾਊਥ ਅਫਰੀਕਾ ਦੀ ਅੰਡਰ-19 ਨੈਸ਼ਨਲ ਬੈਡਮਿੰਟਨ ਟੀਮ ਦੇ ਜੇਤੂ ਵੀ ਬਣੇ ਸਨ।
  6 ਸਵਰਗੀ ਨੈਲਸਨ ਮੰਡੇਲਾ ਵਲੋਂ ਡਵੀਲੀਅਰਸ ਨੂੰ ਇਕ ਸਾਈਂਸ ਪ੍ਰਾਜੈਕਟ ਲਈ ਵੱਕਾਰੀ ਰਾਸ਼ਟਰੀ ਤਮਗੇ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ।
  7 ਮਿਊਜ਼ਿਕ 'ਚ ਆਪਣੀ ਕਿਸਮਤ ਅਜ਼ਮਾਉਂਦੇ ਹੋਏ ਡਵੀਲੀਅਰਸ ਵਲੋਂ ਆਪਣੀ ਇਕ ਐਲਬਮ ਵੀ ਲਾਂਚ ਕੀਤੀ ਗਈ ਹੈ।

  Popular News

  !-- -->